ਆਸਟ੍ਰੇਲੀਆ `ਚ ਪੈਨਸ਼ਨ ਲੈ ਰਹੇ ਬਾਬਿਆਂ ਦੀਆਂ ਮੌਜਾਂ (New Benefits for Senior Citizens in Australia)

ਮੈਲਬਰਨ : ਆਸਟ੍ਰੇਲੀਆ `ਚ ਅੱਜ 1 ਜਨਵਰੀ ਤੋਂ ਪੈਨਸ਼ਨ ਲੈ ਰਹੇ ਸੀਨੀਅਰ ਸਿਟੀਜ਼ਨਜ ਦੇ ਹੱਕ `ਚ ਪੱਕੀ ਮੋਹਰ ਲੱਗ ਗਈ ਹੈ। New Benefits for Senior Citizens in Australia – ਉਹ ਹੁਣ ਹਰ ਹਫ਼ਤੇ 300 ਡਾਲਰ ਵੱਖਰਾ ਕੰਮ ਕਰਕੇ ਕਮਾ ਸਕਣਗੇ ਅਤੇ ਪੈਨਸ਼ਨ ਵੀ ਪੂਰੀ ਮਿਲੇਗੀ। ਜਿਸ ਨਾਲ ਕੰਮ ਕਰਕੇ ਵਾਧੂ ਕਮਾਈ ਕਰਨ ਵਾਲੇ ਬਜ਼ੁਰਗਾਂ ਨੂੰ ਲਾਭ ਮਿਲੇਗਾ।

ਫੈਡਰਲ ਗੌਰਮਿੰਟ ‘ਵਰਕ ਬੋਨਸ’ ਪੱਕੇ ਤੌਰ `ਤੇ 7800 ਡਾਲਰ ਤੋਂ ਵਧਾ ਕੇ 11 ਹਜ਼ਾਰ 800 ਡਾਲਰ ਕਰ ਦਿੱਤਾ ਹੈ। ਸਿੰਗਲ ਪੈਨਸ਼ਨਰ 200 ਡਾਲਰ (ਦੋ ਹਫ਼ਤਿਆਂ ਦੌਰਾਨ) ਕੰਮ ਕਰਕੇ ਕਮਾ ਸਕਣਗੇ। ਜਦੋਂ ਜੋੜੇ ਵਾਸਤੇ ਇਹ ਲਿਮਟ 360 ਡਾਲਰ ਹੈ। ਭਾਵ ਇਹ ਇਨਕਮ ਫਰੀ ਏਰੀਆ ਹੋਵੇਗਾ।