ਬ੍ਰਿਸਬੇਨ : ਆਸਟ੍ਰੇਲੀਆ ਦੀ ਸਟੇਟ ਬ੍ਰਿਸਬੇਨ `ਚ ਅੱਜ 1 ਜਨਵਰੀ 2024 ਤੋਂ ਨਵੇਂ ਨਿਯਮਾਂ ਅਨੁਸਾਰ ਮਾਪੇ ਆਪਣੇ ਬੱਚਿਆਂ ਨੂੰ ਹਰ ਹਫ਼ਤੇ 15 ਘੰਟੇ ਲਈ ਕਿਸੇ ਕਿੰਡਰਗਾਰਡਨ `ਚ ਮੁਫ਼ਤ ਭੇਜ ਸਕਣਗੇ (Free Kindergarten Hours in Queensland)। ਨਵਾਂ ਕਾਨੂੰਨ ਲਾਗੂ ਹੋਣ ਨਾਲ ਬੱਚਿਆਂ ਦੇ ਮਾਪਿਆਂ ਨੂੰ ਵੱਡੀ ਰਾਹਤ ਮਿਲੇਗੀ, ਜੋ ਆਪਣੇ ਬੱਚਿਆਂ ਨੂੰ ਕਿੰਡਰਗਾਰਡਨ ਵਿੱਚ ਭੇਜਣਾ ਚਾਹੁੰਦੇ ਹਨ।
ਇਸ ਬਾਰੇ ਉਸ ਵੇਲੇ ਸਟੇਟ ਪ੍ਰੀਮੀਅਰ ਐਨਸਟੇਸੀਆ ਨੇ ਪਿਛਲੇ ਸਾਲ ਜੂਨ ਮਹੀਨੇ ਬਜਟ ਸੈਸ਼ਨ ਦੌਰਾਨ ਐਲਾਨ ਕੀਤਾ ਸੀ ਕਿ ਅਜਿਹਾ ਹੋਣ ਨਾਲ 50 ਹਜ਼ਾਰ ਪਰਿਵਾਰਾਂ ਨੂੰ ਹਰ ਸਾਲ 4600 ਡਾਲਰ ਦਾ ਫਾਇਦਾ ਹੋਵੇਗਾ। ਜਦੋਂ ਕਿ ਕਰੀਬ 14 ਹਜ਼ਾਰ ਪਰਿਵਾਰ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਮੁਫ਼ਤ ਕਿੰਡੀ ਭੇਜਣ ਲਈ ਯੋਗ ਹਨ।
ਨਵੇਂ ਨਿਯਮਾਂ ਅਨੁਸਾਰ ਮਾਪੇ ਆਪਣੇ ਬੱਚਿਆਂ ਨੂੰ ਹਰ ਹਫ਼ਤੇ 15 ਘੰਟੇ ਲਈ ਕਿਸੇ ਕਿੰਡਰਗਾਰਡਨ `ਚ ਮੁਫ਼ਤ ਭੇਜ ਸਕਣਗੇ ਪਰ ਇਸ ਵਾਸਤੇ ਸ਼ਰਤ ਹੈ ਕਿ ਬੱਚੇ ਦੀ ਉਮਰ ਘੱਟ-ਘੱਟ ਇੱਕ ਸਾਲ ਚਾਰ ਮਹੀਨੇ ਹੋਣੀ ਚਾਹੀਦੀ ਹੈ।