ਮੈਲਬਰਨ : New Tax on Victorians – ਆਸਟ੍ਰੇਲੀਆ `ਚ ਵਿਕਟੋਰੀਆ ਸਟੇਟ ਦੀ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੌਰਾਨ ਚੜ੍ਹਿਆ ਕਰਜ਼ਾ ਲਾਹੁਣ ਲਈ ਅੱਜ 1 ਜਨਵਰੀ 2024 ਤੋਂ ਨਵਾਂ ਟੈਕਸ ਲਾ ਦਿੱਤਾ ਹੈ। ਜਿਹੜੇ ਮਾਲਕ ਕੋਲ ਇੱਕ ਤੋਂ ਵੱਧ ਘਰ ਹੋਣਗੇ, ਉਹ ਘਰ `ਤੇ ਹਰ ਸਾਲ 500 ਡਾਲਰ ਵਾਧੂ ਟੈਕਸ ਭਰਨਗੇ। ਭਾਵ ਇਕ ਘਰ ਪਿੱਛੇ ਅਗਲੇ 10 ਸਾਲ ਦੌਰਾਨ 5000 ਹਜ਼ਾਰ ਡਾਲਰ ਸਰਕਾਰੀ ਖਜ਼ਾਨੇ ਨੂੰ ਭਰਨਗੇ।
ਪਿਛਲੇ ਸਾਲ ਮਈ ਮਹੀਨੇ ਵਿਕਟੋਰੀਆ ਦੇ ਬਜਟ `ਚ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਘਰ 50 ਹਜ਼ਾਰ ਤੋਂ ਲੈ ਕੇ ਇੱਕ ਲੱਖ ਡਾਲਰ ਦੀ ਜ਼ਮੀਨ `ਤੇ ਘਰ ਬਣੇ ਹਨ, ਉਨ੍ਹਾਂ ਦੇ ਮਾਲਕ ਹਰ ਸਾਲ 500 ਡਾਲਰ ਟੈਕਸ ਦੇਣਗੇ। ੀੲਸੇ ਤਰ੍ਹਾਂ ਜਿਹੜੇ ਘਰ ਇਕ ਲੱਖ ਡਾਲਰ ਤੋਂ ਲੈ ਕੇ 3 ਲੱਖ ਡਾਲਰ ਤੱਕ ਦੀ ਜ਼ਮੀਨ `ਤੇ ਬਣੇ ਹਨ, ਉਨਾਂ੍ਹ ਘਰਾਂ ਦੇ ਮਾਲਕ ਹਰ ਸਾਲ 750 ਡਾਲਰ ਟੈਕਸ ਦੇਣਗੇ। ੀੲਸ ਵੱਧ ਵਾਲਿਆਂ ਨੂੰ ਹੋਰ ਵੀ ਵੱਧ ਟੈਕਸ ਤਾਰਨਾ ਪਵੇਗਾ।
ਖ਼ਜ਼ਾਨਾ ਮੰਤਰੀ ਟਿਮ ਪਾਲਸ ਅਨੁਸਾਰ ਨਵੇਂ ਟੈਕਸ ਕਾਨੂੰਨ ਨਾਲ 8 ਲੱਖ 60 ਹਜ਼ਾਰ ਮਾਲਕ ਪ੍ਰਭਾਵਿਤ ਹੋਣਗੇ ਅਤੇ 3 ਲੱਖ 80 ਹਜ਼ਾਰ ਪਹਿਲੀ ਵਾਰ ਟੈਕਸ ਦੇਣ ਵਾਲੇ ਹੋਣਗੇ।