ਦਿੱਲੀ ਏਅਰਪੋਰਟ (Delhi Airport) `ਤੇ ਚੈੱਕਿੰਗ ਵਾਸਤੇ ਖਾਲੀ ਨਹੀਂ ਕਰਨਗੇ ਪੈਣਗੇ ਬੈਗ – ਜਾਣੋ, ਕੀ ਹੋਵੇਗੀ ਇੰਡੀਆ `ਚ ਪਹਿਲੀ ਲਾਗੂ ਹੋਣ ਵਾਲੀ ਨਵੀਂ ਅੱਪਡੇਟ !

ਨਵੀਂ ਦਿੱਲੀ : ਨਵੀਂ ਦਿੱਲੀ ਦੇ ਇੰਟਰਨੈਸ਼ਨਲ ਏਅਪੋਰਟ (Delhi Airport) `ਤੇ ਯਾਤਰੀਆਂ ਨੂੰ ਹੁਣ ਚੈਕਿੰਗ ਵਾਸਤੇ ਆਪਣੇ ਹੈਂਡ ਬੈਗ ਖਾਲੀ ਨਹੀਂ ਕਰਨਗੇ ਪੈਣਗੇ। ਇਸ ਵਾਸਤੇ ਫੁੱਲ ਬੌਡੀ ਸਕੈਨਰ ਅਤੇ ਕੰਪਿਊਟਰ ਟੋਮੋਗਰਾਫ਼ੀ ਐਕਸਰੇਅ ਸਕੈਨਰ ਲੱਗ ਜਾਣਗੇ।

ਬਿਊਰੋ ਆਵ ਸਿਵਲ ਐਵੀਏਸ਼ਨ ਦੇ ਡਾਇਰੈਕਟਰ ਜਨਰਲ ਜ਼ੁਲਫ਼ਕਾਰ ਹਸਨ ਅਨੁਸਾਰ ਅਗਲੇ ਸਾਲ ਮਈ ਮਹੀਨੇ ਤੋਂ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਵਾਲਾ ਸਿਸਟਮ ਅੱਪਡੇਟ ਕੀਤਾ ਜਾ ਰਿਹਾ ਹੈ। ਇੰਡੀਆ `ਚ ਇਹ ਸਿਸਟਮ ਪਹਿਲੀ ਵਾਰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (Delhi Airport) `ਤੇ ਲਾਗੂ ਕੀਤਾ ਜਾ ਰਿਹਾ ਹੈ। ਜਿਸ ਨਾਲ ਹੈਂਡ ਬੈਗਾਂ ਚੋਂ ਇਲੈਕਟ੍ਰੋਨਿਕਸ ਦਾ ਸਮਾਨ ਕੱਢਣ ਦੀ ਲੋੜ ਨਹੀਂ ਰਹੇਗੀ ਅਤੇ ਸਕੈਨਰ ਬੈਗ ਦੇ ਵਿੱਚੋਂ ਹੀ ਚੀਜ਼ਾ ਸਕੈਨ ਕਰ ਲਿਆ ਕਰਨਗੇ।

ਅਜਿਹਾ ਹੋਣ ਨਾਲ ਲੰਬੀਆਂ ਲਾਈਨਾਂ ਤੋਂ ਛੁਟਕਾਰਾ ਮਿਲੇਗਾ ਅਤੇ ਯਾਤਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ ਕਿੳਂੁਕਿ ਹੁਣ ਤੱਕ ਸਮਾਨ ਕੱਢਣ-ਪਾਉਣ ਨਾਲ ਯਾਤਰੀਆਂ ਦਾ ਕਾਫੀ ਸਮਾਂ ਖ਼ਰਾਬ ਹੋ ਜਾਂਦਾ ਸੀ।