‘ਖੇਤਾਂ ਦੇ ਪੁੱਤ’ ਕਰਨਗੇ ਸਮੁੰਦਰੀ ਛੱਲਾਂ ਨਾਲ ਅਠਖੇਲੀਆਂ – ਨਿਊਜ਼ੀਲੈਂਡ `ਚ ‘ਸਰਫਿੰਗ ਫਾਰ ਫਾਰਮਰਜ (Surfing for Farmers) ਸ਼ੁਰੂ

ਆਕਲੈਂਡ : Sea7 Australia Team
ਨਿਊਜ਼ੀਲੈਂਡ ਦੇ ਵਾਇਆਕਾਟੋ ਰਿਜਨ `ਚ ਪੈਂਦੇ ਰਗਲਨ ਟਾਊਨ `ਚ ਕਿਸਾਨਾਂ ਅਤੇ ਡੇਅਰੀ ਫਾਰਮਰਾਂ ਨੂੰ ਕਾਰੋਬਾਰਾਂ ਦੇ ਬੋਝ ਤੋਂ ਤਣਾਅ ਮੁਕਤ ਕਰਨ ਵਾਸਤੇ ‘ਸਰਫਿੰਗ ਫਾਰ ਫਾਰਮਜ’ (Surfing for Farmers) ਸ਼ੁਰੂ ਹੋ ਗਿਆ ਹੈ। ਹਫ਼ਤੇ `ਚ ਇੱਕ ਵਾਰ ਕਿਸਾਨ ਸਰਫਿੰਗ ਅਤੇ ਬਾਰਬੀਕਿਊ ਕਰ ਸਕਣਗੇ। ਜਿਨ੍ਹਾਂ ਨੇ ਪਹਿਲਾਂ ਕਦੇ ਸਰਫਿੰਗ ਨਹੀਂ ਕੀਤੀ, ਉਨ੍ਹਾਂ ਨੂੰ ਵਿਸ਼ੇਸ਼ ਸਿੱਖਿਆ ਦਿੱਤੀ ਜਾਵੇਗੀ।Surfing for farmers

‘ਰਗਲਨ ਸਰਫਿੰਗ ਫਾਰ ਫਾਰਮਜ’ – Raglan Surfing for Farmers ਦੇ ਨਾਂ ਹੇਠ ਈਵੈਂਟ ਕਰਾਉਣ ਵਾਲੇ ਸਾਬਕਾ ਡੇਅਰੀ ਫਾਰਮਰ ਮਾਟੇ ਕਿਰਕ ਨੇ ਪਿਛਲੇ ਸਾਲ ਇਸ ਈਵੈਂਟ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਪਹਿਲਾਂ ਇਸਨੇ ਸਾਲ 2018 `ਚ ਗਿਸਬੌਰਨ `ਚ ਕੀਤੀ ਸੀ। ਅੱਜਕੱਲ੍ਹ ਦੇਸ਼ ਭਰ ਦੇ 27 ਥਾਵਾਂ `ਤੇ ਅਜਿਹੇ ਈਵੈਂਟ ਹੁੰਦੇ ਹਨ।

ਈਵੈਂਟਸ ਨੂੰ ਸਫ਼ਲ ਬਣਾਉਣ ਵਾਸਤੇ ਡੇਅਰੀ ਐਨਜ਼ੈੱਡ (DairyNZ) ਵੀ ਅੱਠ ਥਾਵਾਂ `ਤੇ ਸਹਿਯੋਗ ਕਰ ਰਹੀ ਹੈ।
ਜਿਨ੍ਹਾਂ ਵਿੱਚ ਭਾਗ ਲੈਣ ਵਾਸਤੇ ਇਸ `ਤੇ ਕਲਿਕ ਕੀਤਾ ਜਾ ਸਕਦਾ ਹੈ।