ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਨਵਾਂ ਕਾਨੂੰਨ – ਕੱਲ੍ਹ ਤੋਂ ਸ਼ਰਾਬੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੇਗੀ ਪੁਲੀਸ (Public Intoxication Reform in Victoria)

ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ 7 ਨਵੰਬਰ ਤੋਂ ਨਵਾਂ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ। (Public Intoxication Reform in Victoria) ਜਿਸ ਅਨੁਸਾਰ ਪਬਲਿਕ ਥਾਵਾਂ `ਤੇ ਕਿਸੇ ਸ਼ਰਾਬੀ ਵਿਅਕਤੀ ਨੂੰ ਵਿਕਟੋਰੀਆ ਪੁਲੀਸ ਗ੍ਰਿਫ਼ਤਾਰ ਨਹੀਂ ਕਰ ਸਕੇਗੀ। ਹਾਲਾਂਕਿ ਜੇਕਰ ਕੋਈ ਸ਼ਰਾਬ ਪੀ ਕੇ ਜੁਰਮ ਕਰੇਗਾ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਏਗਾ ਤਾਂ ਉਸਤੇ ਪੁਲੀਸ ਕਾਰਵਾਈ ਹੋਵੇਗੀ। ਇਸ ਬਾਰੇ ਚਾਰ ਸਾਲ ਪਹਿਲਾਂ ਮੰਗ ਉੱਠੀ ਸੀ।

ਸਾਲ 2017 ਇੱਕ ਮੂਲ ਵਾਸੀ (ਅਬਰਿਜਨਲ) ਔਰਤ ਦੀ ਪੁਲੀਸ ਕਸਟਡੀ `ਚ ਮੌਤ ਹੋ ਗਈ ਸੀ। ਉਸਨੂੰ ਇੱਕ ਟਰੇਨ ਚੋਂ ਸ਼ਰਾਬੀ ਹਾਲਤ `ਚ ਗ੍ਰਿਫ਼ਤਾਰ ਕੀਤਾ ਸੀ। ਮੌਤ ਪਿੱਛੋਂ ਹੋਈ ਜਾਂਚ ਤੋਂ ਬਾਅਦ ਪਤਾ ਲੱਗਾ ਸੀ ਕਿ ਪੁਲੀਸ ਨੇ ਉਸਦੀ ਢੰਗ ਨਾਲ ਸੰਭਾਲ ਨਹੀਂ ਕੀਤੀ ਸੀ, ਜਿਸ ਕਰਕੇ ਉਸਦੀ ਜਾਨ ਚਲੀ ਗਈ। ਇਸ ਕਰਕੇ ਸ਼ਰਾਬੀ ਹਾਲਤ `ਚ ਆਮ ਲੋਕਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਵਾਲੇ ਕਾਨੂੰਨ ਨੂੰ ਬਦਲਣ ਬਾਰੇ ਮੰਗ ਉੱਠਣ ਲੱਗ ਪਈ ਸੀ।

Leave a Comment