ਅਮਰੀਕਾ ਦੇ ਸਿਟੀ ਨਿਊਯਾਰਕ `ਚ ਸਿੱਖ ਭਾਈਚਾਰੇ (Sikhs in USA) ਦੇ ਇੱਕ ਵਿਅਕਤੀ ਦੇ ਕਤਲ ਤੋਂ ਬਾਅਦ ਮੇਅਰ ਐਰਿਕ ਐਡਮਜ (Mayor Eric Adams) ਨੇ ਆਖਿਆ ਹੈ ਕਿ ਉਹ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਬਚਾਉਣ ਲਈ ਵਚਨਬੱਧ ਹਨ ਅਤੇ ਸਿੱਖ ਭੈਣ-ਭਰਾ ਉਸ ਲਈ ਬਹੁਤ ਅਰਥ ਰੱਖਦੇ ਹਨ।
ਸਿੱਖ ਭਾਈਚਾਰੇ ਵੱਲੋਂ ਕਰਵਾਏ ਇਕ ਸਮਾਗਮ `ਚ ਸ਼ਾਮਲ ਹੁੰਦਿਆਂ ਉਨ੍ਹਾਂ ਆਖਿਆ ਨਿਊਯਾਰਕ ਦੇ ਕਿਸੇ ਵੀ ਵਿਅਕਤੀ ਖਿਲਾਫ਼ ਹਿੰਸਾ ਅਤੇ ਨਫ਼ਰਤ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਜਿ਼ਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਨਿਊਯਾਰਕ ਵਿੱਚ ਇੱਕ 66 ਸਾਲਾ ਪਗੜੀਧਾਰੀ ਸਿੱਖ ਜਸਮੇਰ ਸਿੰਘ ਨੂੰ ਕਿਸੇ ਵਿਅਕਤੀ ਨੇ ਨਫ਼ਰਤੀ ਲਹਿਜੇ `ਚ ਹਮਲਾ ਕਰਦਿਆਂ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।