ਮੈਲਬਰਨ : ਆਸਟ੍ਰੇਲੀਆ (Australia) `ਚ ਵਸ ਰਹੇ ਲੋਕਾਂ ਦੀ ਅਬਾਦੀ ਦਾ ਕਰੀਬ ਤੀਜਾ ਹਿੱਸਾ ਲੋਕ ਵੱਖ-ਵੱਖ ਦੇਸ਼ਾਂ `ਚ ਜੰਮੇ ਹਨ, ਜੋ ਮਾਈਗਰੇਟ ਹੋ ਕੇ ਆਸਟ੍ਰੇਲੀਆ ਆਏ ਹਨ।
ਆਸਟ੍ਰੇਲੀਅਨ ਬਿਊਰੋ ਔਵ ਸਟੈਟਿਸਟਿਕਸ (ABS) ਅਨੁਸਾਰ ਸਾਲ ਜੂਨ 2022 ਤੱਕ ਕੀਤੇ ਗਏ ਰਿਕਾਰਡ ਅਨੁਸਾਰ ਆਸਟ੍ਰੇਲੀਆ ਦੀ ਕਰੀਬ ਤੀਜਾ ਹਿੱਸਾ ਅਬਾਦੀ ਭਾਵ ਸਾਢੇ 29 % ਅਬਾਦੀ ਵਿਦੇਸ਼ਾਂ `ਚ ਜੰਮੀ-ਪਲੀ ਹੈ, ਜੋ ਬਾਅਦ `ਚ ਆ ਕੇ ਆਸਟ੍ਰੇਲੀਆ ਵੱਸੇ ਹਨ। ਜੂਨ 2021 ਤੋਂ ਜੂਨ 2022 ਤੱਕ ਭਾਵ ਇੱਕ ਸਾਲ `ਚ ਆਸਟ੍ਰੇਲੀਆ ਵਿੱਚ ਬਾਹਰੋਂ ਆ ਕੇ ਵੱਸਣ ਲੋਕਾਂ ਦੀ ਅਬਾਦੀ ਇੱਕ ਲੱਖ 55 ਹਜ਼ਾਰ ਵਧੀ ਹੈ।
ਦੇਸ਼ਾਂ ਦੇ ਹਿਸਾਬ ਨਾਲ ਵੇਖੀਏ ਤਾਂ ਮਾਈਗਰੈਂਟਸ ਦੀ ਅਬਾਦੀ ਦਾ ਹਿੱਸਾ ਵਧਾਉਣ `ਚ ਇੰਗਲੈਂਡ, ਭਾਰਤ ਤੇ ਚੀਨ ਮੋਹਰੀ ਹਨ। ਇਸ ਵੇਲੇ ਇੰਗਲੈਂਡ ਦੇ 9 ਲੱਖ 61 ਹਜ਼ਾਰ ਲੋਕ ਆਸਟ੍ਰੇਲੀਆ `ਚ ਵਸ ਰਹੇ ਹਨ ਜਦੋਂ ਕਿ ਭਾਰਤ ਦੇ 7 ਲੱਖ 53 ਹਜ਼ਾਰ ਅਤੇ ਚੀਨ ਦੇ 5 ਲੱਖ 97 ਹਜ਼ਾਰ ਲੋਕ ਆਸਟ੍ਰੇਲੀਆ `ਚ ਵਸ ਹਨ।
ਮਾਰਚ 2023 ਦੇ ਰਿਕਾਰਡ ਅਨੁਸਾਰ ਆਸਟ੍ਰੇਲੀਆ ਦੀ ਕੁੱਲ ਅਬਾਦੀ 2 ਕਰੋੜ 65 ਲੱਖ ਸੀ ਅਤੇ ਅਬਾਦੀ ਦੇ ਵਾਧੇ ਦੀ ਦਰ 2 ਪੁਆਇੰਟ 2 ਪਰਸੈਂਟ ਸੀ। ਵਿਦੇਸ਼ਾਂ ਚੋਂ 6 ਲੱਖ 81 ਹਜ਼ਾਰ ਲੋਕ ਪੁੱਜੇ ਸਨ ਅਤੇ ਇਹ ਗਿਣਤੀ ਸਾਲ 2020 `ਚ ਕੋਵਿਡ ਕਾਰਨ ਬਾਰਡਰ ਬੰਦ ਹੋਣ ਤੋਂ ਪਹਿਲਾਂ ਵਾਲੇ ਸਾਲ ਤੋਂ ਦੁੱਗਣੀ ਸੀ।