ਮੈਲਬਰਨ : ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਇੱਕ ਘਰ ਦੇ ਮਾਲਕ ਨੂੰ ਸੱਤ ਸਾਲਾਂ `ਚ ਸੱਤ ਲੱਖ ਡਾਲਰ ਦਾ ਫਾਇਦਾ ਹੋਇਆ ਹੈ। ਉਸਦੇ ਘਰ ਦੀ ਕੀਮਤ ਹਰ ਸਾਲ ਇੱਕ ਲੱਖ ਡਾਲਰ ਵਧਦੀ ਗਈ, ਕਿਉਂਕਿ ਉਸਨੇ ਕੁੱਝ ਰੈਨੋਵੇਸ਼ਨ ਕਰਵਾ ਦਿੱਤੀ ਸੀ।
ਰੀਲਅ ਅਸਟੇਟ ਕੰਪਨੀ ਰੇਅ ਵਾਈਟ ਦੇ ਇੱਕ ਏਜੰਟ ਨਿਕ ਲਾਇਸ ਅਨੁਸਾਰ ਇੱਕ ਮਾਲਕ ਪਿਛਲੇ ਹਫ਼ਤੇ ਆਪਣਾ ਘਰ 21 ਲੱਖ 80 ਹਜ਼ਾਰ ਡਾਲਰ `ਚ ਵੇਚ ਕੇ 7 ਲੱਖ 80 ਹਜ਼ਾਰ ਲਾਭ ਕਮਾਇਆ ਹੈ। ਉਸਨੇ ਇਹ ਘਰ ਸਾਲ ਸਾਲ 2016 `ਚ 14 ਲੱਖ ਡਾਲਰ ਦਾ ਖ੍ਰੀਦਿਆ ਸੀ। ਭਾਵ ਘਰ ਦੀ ਕੀਮਤ ਹਰ ਸਾਲ ਇੱਕ ਲੱਖ ਡਾਲਰ ਤੋਂ ਵੀ ਵੱਧ ਦੇ ਹਿਸਾਬ ਨਾਲ ਵਧਦੀ ਗਈ।