ਆਸਟ੍ਰੇਲੀਅਨ ਮੈਕਾਡੇਮੀਆ (Australian Macadamia) ਭਾਰਤ `ਚ ਵੱਡੇ ਪੱਧਰ `ਤੇ ਵਿਕਣ ਦੀ ਸੰਭਾਵਨਾ – ਕੁਈਨਜ਼ਲੈਂਡ ਸਰਕਾਰ ਨੇ ਮੁੰਬਈ `ਚ ਕਰਾਇਆ ‘ਮੈਕਾਡੇਮੀਆ ਫ਼ੈਸਟੀਵਲ’

ਮੈਲਬਰਨ : ਆਸਟ੍ਰੇਲੀਆ ਦੀ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਹੋਣ ਵਾਲਾ ਮੈਕਾਡੇਮੀਆ (ਨਟ) (Australian Macadamia)ਵੱਡੇ ਪੱਧਰ `ਤੇ ਵਿਕਣ ਦੀ ਸੰਭਾਵਨਾ ਹੈ। ਆਸਟ੍ਰੇਲੀਆ ਦੇ ਵਪਾਰੀਆਂ ਨੇ ਭਾਰਤ ਨੇ ਨੂੰ ਤੇਜ਼ੀ ਨਾਲ ਵਿਕਾਸ ਕਰ ਰਹੀ ਮੰਡੀ ਮੰਨਦਿਆਂ ਉੱਥੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ।

ਆਸਟ੍ਰੇਲੀਆ-ਇੰਡੀਆ ਇਕਨੌਮਿਕ ਕੋ-ਆਪਰੇਸ਼ਨ ਐਂਡ ਟਰੇਡ ਐਗਰੀਮੈਂਟ ਪਿਛਲੇ ਸਾਲ ਲਾਗੂ ਹੋ ਜਾਣ ਤੋਂ ਬਾਅਦ ਆਸਟ੍ਰੇਲੀਆ ਦੇ ਵਪਾਰੀਆਂ ਨੇ ਮੈਕਾਡੇਮੀਆ ਬਾਰੇ ਭਾਰਤ ਦੇ ਵਪਾਰੀਆਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਬਾਰੇ ਪਿਛਲੇ ਦਿਨੀਂ ਕੁਈਨਜ਼ਲੈਂਡ ਦੀ ਸਰਕਾਰ ਦੇ ਸਹਿਯੋਗ ਨਾਲ ਭਾਰਤ ਦੇ ਵਿੱਤੀ ਰਾਜਧਾਨੀ ਮੁੰਬਈ ਵਿੱਚ ਦੋ ਹਫ਼ਤੇ ਚੱਲਿਆ ਆਸਟ੍ਰੇਲੀਆ ਮੈਕਾਡੇਮੀਆ ਫੈਸਟੀਵਲ ਵੀ ਕਰਵਾਇਆ ਗਿਆ ਸੀ। ਜਿਸ ਵਿੱਚ ਵਪਾਰੀਆਂ, ਆਮ ਲੋਕਾਂ, ਸ਼ੈਫਜ਼ ਅਤੇ ਮੀਡੀਆ ਨੂੰ ਬੁਲਾਇਆ ਗਿਆ ਸੀ।

Leave a Comment