ਰਸੋਈਆਂ ਵਾਲੇ ਇੰਜੀਨੀਅਰਡ ਸਟੋਨ `ਤੇ ਲੱਗੇ ਪਾਬੰਦੀ – ਸਿਡਨੀ `ਚ ‘ਸਟੌਪ ਕਿੱਲਰ ਸਟੋਨ’ (Stop Killer Stone) ਮੁਹਿੰਮ ਰਾਹੀਂ ਵੱਡਾ ਪ੍ਰਦਰਸ਼ਨ

ਮੈਲਬਰਨ : ਆਮ ਕਰਕੇ ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਘਰਾਂ ਦੀ ਰਸੋਈਆਂ `ਚ ਬੈਂਚਟੌਪ ਵਜੋਂ ਵਰਤੇ ਜਾਣ ਵਾਲੇ ਇੰਜੀਨੀਅਰਡ ਸਟੋਨ ਦੇ ਖਿਲਾਫ਼ (Stop Killer Stone) ਸਿਡਨੀ `ਚ ਯੂਨੀਅਨ ਵਰਕਰ ਵੀਰਵਾਰ ਨੂੰ ਸੜਕਾਂ `ਤੇ ਉੱਤਰ ਆਏ। ਜਿਸ ਦੌਰਾਨ ਉਨ੍ਹਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਅਜਿਹੇ ਪੱਥਰ ਵਾਲੀਆਂ ਸਿਲ੍ਹਾਂ ਨੂੰ ਰਸੋਈ ਘਰਾਂ `ਚ ਵਰਤਣ `ਤੇ ਪਾਬੰਦੀ ਲਾਈ ਜਾਵੇ ਕਿਉਂਕਿ ਇਸ ਵਿੱਚ ਜ਼ਹਿਰੀਲਾ ਸਿਲੀਕੌਸਸ ਹੁੰਦਾ ਹੈ, ਜੋ ਵਰਕਰਾਂ ਦੀ ਸਿਹਤ ਲਈ ਨੁਕਸਾਨਦੇਹ ਹੈ।

‘ਸਟੌਪ ਕਿੱਲਰ ਸਟੋਨ’ ਭਾਵ “ਮਾਰੂ ਪੱਥਰ ਨੂੰ ਰਸੋਈਆਂ ਚੋਂ ਲਾਉਣ ਤੋਂ ਰੋਕੋ” ਮੁਹਿੰਮ ਤਹਿਤ ਯੂਨੀਅਨ ਵਰਕਰਾਂ ਨੇ ਸਿਡਨੀ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਫ਼ੈਡਰਲ ਅਤੇ ਸਟੇਟ ਸਰਕਾਰਾਂ ਤੋਂ ਮੰਗ ਕਿ ਰਸੋਈਆਂ ਵਿੱਚ ਟੌਪ ਸੈੱਲਫ਼ ਵਜੋਂ ਵਰਤੇ ਜਾਣ ਵਾਲੇ ਜਿਹੜੇ ਪੱਥਰ ਫੈਕਟਰੀਆਂ ਵਿੱਚ ਤਿਆਰ ਕੀਤੇ ਜਾਂਦੇ ਹਨ, ਉਨ੍ਹਾਂ ਸਾਰਿਆਂ `ਤੇ ਪਾਬੰਦੀ ਲਾਈ ਜਾਵੇ, ਇਨ੍ਹਾਂ ਵਿੱਚ ਜ਼ਹਿਰੀਲੇ ਕੈਮੀਕਲ ਹੁੰਦੇ ਹਨ।

ਇਸ ਸਬੰਧ `ਚ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਦੱਸਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਯੂਨੀਅਨ ਵਰਕਰਾਂ ਨਾਲ ਗੱਲਬਾਤ ਕਰਨਗੇ।

Leave a Comment