ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੇ ਲੋਕ ਆਪਣੇ ਘਰਾਂ `ਤੇ ਸੋਲਰ ਪੈਨਲ ਦੀ ਰਿਬੇਟ (Solar Panel Rebate) ਦੁਬਾਰਾ ਲੈ ਸਕਣਗੇ।
ਐਨਰਜ਼ੀ ਮਨਿਸਟਰ ਲਿੱਲੀ ਡੀ’ਐਮਬਰੋਸੀਉ ਨੇ ਬੱੁਧਵਾਰ ਨੂੰ ਦੱਸਿਆ ਕਿ ਵਿਕਟੋਰੀਆ ਦੂਜੀ ਵਾਰ ਸੋਲਰ ਪੈਨਲ `ਤੇ 1400 ਡਾਲਰ ਅਤੇ ਸੋਲਰ ਹੌਟ ਵਾਟਰ ਵਾਸਤੇ ਵੀ 1000 ਡਾਲਰ ਦੀ ਰਿਬੇਟ ਪ੍ਰਾਪਤ ਕਰ ਸਕਣਗੇ।ਇਸ ਤੋਂ ਇਲਾਵਾ ਜਿਹੜੇ ਲੋਕਾਂ ਦੇ ਘਰਾਂ `ਚ 10 ਸਾਲ ਤੋਂ ਪੁਰਾਣੇ ਸੋਲਰ ਪੈਨਲ ਲੱਗੇ ਹਨ, ਉਨ੍ਹਾਂ ਨੂੰ ਦੁਬਾਰਾ ਲਵਾਉਣ ਵਾਸਤੇ 1400 ਡਾਲਰ ਦੀ ਰਿਬੇਟ ਲੈ ਸਕਣਗੇ।
ਮਨਿਸਟਰ ਦਾ ਕਹਿਣਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਲੋਕ ਵੱਧ ਤੋਂ ਵੱਧ ਆਪਣੇ ਘਰਾਂ `ਚ ਸੋਲਰ ਪੈਨਲ ਲਵਾਉਣ ਤਾਂ ਜੋ ਵਿਕਟੋਰੀਆ ਨੂੰ ਰੀਨਿਊਏਬਲ ਸਰੋਤਾਂ `ਤੇ ਨਿਰਭਰ ਰਹਿਣ ਵਾਲੀ ਸਟੇਟ ਬਣਾਇਆ ਜਾ ਸਕੇ।