ਆਸਟ੍ਰੇਲੀਅਨ ਅਦਾਲਤ ‘ਚ ਜੱਜ ਨੇ ਕੁੱਤੀ ਨੂੰ ਚੁਕਾਈ ਸਹੁੰ – ਫੈਮਿਲੀ ਕੋਰਟ ‘ਚ ਆਉਣ ਵਾਲੇ ਨਿਰਾਸ਼ ਲੋਕਾਂ ਦਾ ਬਣੇਗੀ ਸਹਾਰਾ

ਮੈਲਬਰਨ : “ਥੀਰੇਪੀ ਡੌਗ ” (Therapy Dog) ਦੇ ਰੂਪ ਵਿੱਚ ਪੌਪੀ ਨਾਂ ਦੀ ਕੁੱਤੀ ਨੂੰ ਫੈਡਰਲ ਸਰਕਟ ਅਤੇ ਫੈਮਿਲੀ ਕੋਰਟ ‘ਚ ਪਹਿਲੀ ਵਾਰ ਫੁੱਲ-ਟਾਈਮ ਕੰਮ ਵਾਸਤੇ ਸਹੁੰ ਚੁਕਾਈ ਗਈ ਹੈ। ਜੋ ਦੇਸ਼ ਲੀਗਲ ਸਿਸਟਮ ‘ਚ ਅਹਿਮ ਭੂਮਿਕਾ ਨਿਭਾਏਗੀ ਅਤੇ ਮੈਲਬਰਨ ਅਦਾਲਤ ‘ਚ ਬੱਚਿਆਂ ਅਤੇ ਮੁਕੱਦਮਾ ਲੜਨ ਵਾਲੇ ਲੋਕਾਂ ਨੂੰ ਰਾਹਤ ਦੇਵੇਗੀ, ਜੋ ਅਕਸਰ ਚਿੰਤਾ ਤੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹਨ।

ਸਹੁੰ ਚੁਕਾਉਣ ਦੀ ਰਸਮ ਚੀਫ ਜਸਟਿਸ ਵਿਲ ਅਲਸਟਰਗਰੇਨ (Chief Justice Will Alstergren) ਨੇ ਨਿਭਾਈ। ਉਨ੍ਹਾਂ ਦੱਸਿਆ ਪੌਪੀ ਅਦਾਲਤ ‘ਚ ਆਉਣ ਵਾਲੇ ਲੋਕਾਂ ਲਈ ਹਾਂ-ਪੱਖੀ ਭੂਮਿਕਾ ਨਿਭਾਵੇਗੀ।

Leave a Comment