ਮੈਲਬਰਨ : ਆਸਟ੍ਰੇਲੀਆ `ਚ ਜਾਅਲਸਾਜ਼ੀਆਂ ਕਰਨ ਵਾਲੇ ਸਕੈਮਰ, ਕਈ ਲੋਕਾਂ ਨੂੰ ਝੂਠੇ ਟੈਕਸਟ ਭੇਜ ਕੇ ਟੋਲ ਭਰਨ ਲਈ ਹੁਕਮ ਦੇ ਰਹੇ ਹਨ। (Linkt Scam Text) ਜਿਸ ਵਾਸਤੇ ਟੋਲ ਕੰਪਨੀ Linkt ਦਾ ਹਵਾਲਾ ਦੇ ਕੇ ਮੋਬਾਈਲ ਫ਼ੋਨਾਂ `ਤੇ ਸੁਨੇਹੇ ਭੇਜੇ ਜਾ ਰਹੇ ਹਨ ਤਾਂ ਜੋ ਭੋਲੇਭਾਲੇ ਲੋਕ ਟੈਕਸਟ ਵੇਖਦੇ ਸਾਰ ਮੋਬਾਈਲ ਟਰਾਂਜਿਕਸਨ ਰਾਹੀਂ ਬਿੱਲ ਭਰਨ ਲਈ ਮਜ਼ਬੂਰ ਹੋ ਜਾਣ।
ਸਕੈਮਰਾਂ ਨੇ ਸਿ਼ਕਾਰ ਬਣਾਉਣ ਵਾਸਤੇ 3 ਲੱਖ ਲੋਕਾਂ ਤੱਕ ਟੈਕਸਟ ਭੇਜ-ਭੇਜ ਕੇ ਪਹੁੰਚ ਕੀਤੀ ਤਾਂ ਜੋ ਕੋਈ ਨਾ ਕੋਈ ਫਸ ਸਕੇ। ਟੈਕਸਟ ਰਾਹੀਂ ਲਿਖ ਕੇ ਦੱਸਿਆ ਜਾਂਦਾ ਹੈ ਕਿ ਪਿਛਲੇ ਸਮੇਂ ਟਰਿਪ ਦੌਰਾਨ ਟੋਲ ਨਹੀਂ ਭਰਿਆ ਗਿਆ, ਜਿਸਨੂੰ ਤੁਰੰਤ ਭਰਿਆ ਜਾਣਾ ਚਾਹੀਦਾ ਹੈ। ਇਸ ਵਾਸਤੇ Linkt ਵੈੱਬਸਾਈਟ ਦਾ ਜਾਅਲੀ ਐਡਰੈੱਸ ਦਿੱਤਾ ਜਾਂਦਾ ਹੈ।
ਇਸ ਬਾਬਤ Linkt ਟੋਲ ਦੇ ਇੱਕ ਸਪੋਕਸਪਰਸਨ ਦਾ ਕਹਿਣਾ ਹੈ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ, ਜਿਸ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਲਈ 5 ਲੱਖ ਲੋਕਾਂ ਨੂੰ ਟੈਕਸਟ ਭੇਜ ਕੇ ਸੁਚੇਤ ਕੀਤਾ ਗਿਆ ਹੈ ਕਿ ਉਹ ਜਾਅਲਸਾਜ਼ੀ ਵਿੱਚ ਫਸਣ ਤੋਂ ਬਚ ਕੇ ਰਹਿਣ।