ਮੈਲਬਰਨ : ਆਸਟ੍ਰੇਲੀਆ `ਚ ਵਿਕਟੋਰੀਆ ਸਟੇਟ ਦੀ ਨਵੀਂ ਪ੍ਰੀਮੀਅਰ ਜੈਸਿੰਟਾ ਐਲਨ ਨੇ ਮੰਗਲਵਾਰ ਨੂੰ ਸਟੇਟ ਪਾਰਲੀਮੈਂਟ ਵਿੱਚ ਪਹਿਲੇ ਦਿਨ ਹੀ ਲੋਕਾਂ ਨੂੰ ਝਟਕਾ ਦੇ ਦਿੱਤਾ। ਹੁਣ ਪੂਰੀ ਸਟੇਟ ਵਿੱਚ ਪਏ ਖਾਲੀ ਪਏ ਰਿਹਾਇਸ਼ੀ ਪਲਾਟਾਂ `ਤੇ ਟੈਕਸ ਲੱਗੇਗਾ (Tax on Vacant Land),ਹਾਲਾਂਕਿ ਇਹ 1 % ਟੈਕਸ ਹੁਣ ਤੱਕ ਇਹ ਸਿਰਫ਼ ਮੈਲਬਰਨ ਤੱਕ ਹੀ ਸੀਮਤ ਸੀ, ਜਿੱਥੇ ਰਿਹਾਇਸ਼ੀ ਪਲਾਟ ਛੇ ਮਹੀਨੇ ਤੋਂ ਵੱਧ ਸਮੇਂ ਤੋਂ ਖਾਲੀ ਪਏ ਹਨ।
ਖਜ਼ਾਨਾ ਮਨਿਸਟਰ ਟਿਮ ਪਾਲਸ ਨੇ ਦੱਸਿਆ ਕਿ ਨਵਾਂ ਫ਼ੈਸਲਾ 1 ਜਨਵਰੀ 2025 ਤੋਂ ਲਾਗੂ ਹੋ ਜਾਵੇਗਾ ਅਤੇ ਇਸ ਸਬੰਧੀ ਬਿੱਲ ਇਸੇ ਹਫ਼ਤੇ ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਇਸ ਤਰ੍ਹਾਂ ਇੱਕ ਹੋਰ ਟੈਕਸ ਮੈਲਬਰਨ ਮੈਟਰੋਪਾਲੀਟਨ ਏਰੀਏ ਵਿੱਚ ਸਾਲ 2026 ਤੋਂ ਸ਼ੁਰੂ ਹੋਵੇਗਾ, ਜਿੱਥੇ ਰਿਹਾਇਸ਼ੀ 5 ਸਾਲ ਤੋਂ ਵੱਧ ਸਮੇਂ ਤੋਂ ਖਾਲੀ ਪਏ ਹਨ। ਸਰਕਾਰ ਚਾਹੁੰਦੀ ਹੈ ਕਿ ਜਾਂ ਤਾਂ ਉਨ੍ਹਾਂ ਪਲਾਟਾਂ `ਤੇ ਉਸਾਰੀ ਕੀਤੀ ਜਾਵੇ ਜਾਂ ਫਿਰ ਕਿਸੇ ਹੋਰ ਨੂੰ ਅੱਗੇ ਵੇਚ ਦਿੱਤੇ ਜਾਣ ਤਾਂ ਜੋ ਉਨ੍ਹਾਂ `ਤੇ ਘਰ ਬਣਾਏ ਜਾ ਸਕਣ।