ਮਨੁੱਖੀ ਤਸਕਰੀ (Sex Trafficking) ਦੇ ਦੋਸ਼ `ਚ ਆਸਟ੍ਰੇਲੀਆ ਨੇ ਕੀਤਾ ਡੀਪੋਰਟ – 45 ਸ਼ੱਕੀਆਂ ਦੀ ਐਂਟਰੀ ਰੋਕੀ, 79 ਦੀ ਇਮੀਗਰੇਸ਼ਨ ਕਲੀਅਰੈਂਸ ਤੋਂ ਨਾਂਹ

ਮੈਲਬਰਨ : ਆਸਟ੍ਰੇਲੀਆ ਦੀ ਸਰਕਾਰ ਨੇ ਇਮੀਗਰੇਸ਼ਨ ਸਿਸਟਮ ਨਾਲ ਖਿਲਵਾੜ ਕਰਨ ਦੇ ਦੋਸ਼ `ਚ (under sex trafficking)ਇੱਕ ਵਿਅਕਤੀ ਨੂੰ ਡੀਪੋਰਟ ਕਰ ਦਿੱਤਾ ਹੈ। ਜਦੋਂ ਕਿ ਅਜਿਹੇ ਹੀ ਸ਼ੱਕੀ 45 ਵਿਅਕਤੀਆਂ ਦੀ ਐਂਟਰੀ ਰੋਕ ਦਿੱਤੀ ਹੈ, ਜਦੋਂ ਕਿ 79 ਵਿਅਕਤੀਆਂ ਦੀ ਇਮੀਗਰੇਸ਼ਨ ਕਲੀਅਰ ਕਰਨ ਤੋਂ ਨਾਂਹ ਕਰ ਦਿੱਤੀ ਹੈ।

ਡੀਪੋਰਟ ਕੀਤਾ ਗਿਆ ਸਿਡਨੀ ਨਾਲ ਸਬੰਧਤ ਚਾਈਨਾ ਮੂਲ ਦੇ ਬਿਨਜੁਨ ਸ਼ੀ (Binjun Xie) ਨਾਂ ਦੇ ਵਿਅਕਤੀ `ਤੇ ਮਨੁੱਖੀ ਤਸਕਰੀ ਰਾਹੀਂ ਆਸਟ੍ਰੇਲੀਆ `ਚ ਅੰਦਰਖਾਤੇ ‘ਸੈਕਸ ਸਲਤਨਤ’ ਖੜ੍ਹੀ ਕਰਨ ਦਾ ਦੋਸ਼ ਹੈ। ਉਸਦਾ ਅਜਿਹਾ ਹੀ ਕਾਰਨਾਮਾ ਸਾਲ 2013 `ਚ ਬ੍ਰਿਟਸ਼ ਸਰਕਾਰ ਨੇ ਬੰਦ ਕਰਵਾਇਆ ਸੀ, ਜਿਸ ਪਿੱਛੋਂ ਉਹ ਗੈ਼ੈਰ-ਕਾਨੂੰਨੀ ਢੰਗ ਨਾਲ ਆਸਟ੍ਰੇਲੀਆ ਆ ਗਿਆ ਸੀ। ਜਿਸ ਕਰਕੇ ਸਵਾਲ ਉੱਠ ਰਹੇ ਕਿ ਅਪਰਾਧੀ ਪਿਛੋਕੜ ਵਾਲੇ ਵਿਅਕਤੀਆਂ ਦਾ ਆਸਟ੍ਰੇਲੀਆ ਵਿੱਚ ਦਾਖ਼ਲ ਹੋ ਜਾਣਾ ਦਰਸਾਉਂਦਾ ਹੈ ਕਿ ਦੇਸ਼ ਦੇ ਇਮੀਗਰੇਸ਼ਨ ਸਿਸਟਮ ਵਿੱਚ ਬਹੁਤ ਖਾਮੀਆਂ ਹਨ। ਜਿਸਨੂੰ ਦੂਰ ਕਰਨ ਲਈ ਪਿੱਛਲੇ ਦਿਨੀਂ ਇੱਕ ਰਿਪੋਰਟ ਵੀ ਨਸ਼ਰ ਹੋਈ ਹੈ, ਜਿਸ ਵਿੱਚ ਦੇਸ਼ ਦੇ ਸਿਸਟਮ ਨੂੰ ਸਖ਼ਤ ਬਣਾਉਣ ਲਈ ਕਈ ਸਿਫ਼ਾਰਸ਼ਾਂ ਕੀਤੀਆਂ ਹੋਈਆਂ ਹਨ।

Leave a Comment