ਆਕਲੈਂਡ `ਚ 7 ਕਰੋੜ ਡਾਲਰ ਦਾ ਨਸ਼ਾ ਫੜਿਆ (Drugs Worth 70 million dollars)- ਕਣਕ ਵਾਲੇ ਥਰੈਸ਼ਰਾਂ `ਚ ਲੁਕੋਈ ਸੀ ਵੱਡੀ ਖੇਪ

ਮੈਲਬਰਨ :
ਨਿਊਜੀਲੈਂਡ `ਚ ਪੁਲੀਸ ਅਤੇ ਕਸਟਮ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ 7 ਕਰੋੜ ਡਾਲਰ ਦਾ ਨਸ਼ਾ (Drugs Worth 70 million dollars) ਦੇਸ਼ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ ਹੈ। 2 ਕੁਇੰਟਲ ਮੈਥ ਨਾਂ ਦੇ ਨਸ਼ੇ ਤੋਂ ਇੱਕ ਕਰੋੜ ਨਸ਼ੇ ਦੀਆਂ ਡੋਜ਼ਾਂ ਬਣਾਈਆਂ ਜਾਣੀਆਂ ਸਨ। ਪੁਲੀਸ ਨੇ ਇਸ ਕੇਸ `ਚ 9 ਸਮਗਲਰਾਂ ਨੂੰ ਕਾਬੂ ਕਰ ਲਿਆ ਹੈ ਅਤੇ ਹੋਰ ਛਾਣਬੀਣ ਕੀਤੀ ਜਾ ਰਹੀ ਹੈ।

ਕਸਟਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਕਣਕ ਗਾਹੁਣ ਵਾਲੇ ਚਾਰ ਥਰੈਸ਼ਰਾਂ ਲੁਕਾਈ ਹੋਈ ਨਸਿ਼ਆਂ ਦੀ ਇਹ ਵੱਡੀ ਖੇਪ ਦੁਬਈ ਤੋਂ ਟਰਾਂਸਸਿ਼ਪ ਹੋ ਕੇ ਆਕਲੈਂਡ ਪੋਰਟ `ਤੇ ਪਹੁੰਚੀ ਸੀ। ਜਿਸ ਪਿੱਛੋਂ ਪਾਟੂਮਾਹੋਏ ‘ਚ ਕਿਸੇ ਪ੍ਰਾਈਵੇਟ ਪ੍ਰਾਪਰਟੀ ‘ਤੇ 4 ਜੁਲਾਈ 2023 ਪਹੁੰਚੀ ਸੀ। ਪਰ ਪੁਲੀਸ ਤੇ ਕਸਟਮ ਵਿਭਾਗ ਕੋਲ ਸਰਚ ਵਾਰੰਟ ਸਨ। ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੇਪ ਕਿੱਥੋਂ ਪੋਸਟ ਕੀਤੀ ਗਈ ਸੀ।

ਪੁਲੀਸ ਦੇ ਨੈਸ਼ਨਲ ਆਰਗੇਨਾਈਜ਼ਡ ਕਰਾਈਮ ਗਰੁੱਪ ਦੇ ਡਿਟੈਕਟਿਵ ਇੰਸਪੈਕਟਰ ਟੌਮ ਗੋਲਨ ਅਨੁਸਾਰ ਨਸਿ਼ਆਂ ਦੀ ਸਮਗਲਿੰਗ ਦਾ ਇਹ ਤਰੀਕਾ ਬਹੁਤ ਹੀ ਆਧੁਨਿਕ ਹੈ। ਜੇ ਇਸਨੂੰ ਨਾ ਫੜਿਆ ਜਾਂਦਾ ਤਾਂ ਦੇਸ਼ ਦਾ ਬਹੁਤ ਵੱਡਾ ਸਮਾਜਿਕ ਨੁਕਸਾਨ ਹੋ ਜਾਣਾ ਸੀ। ਇਸ ਕਾਰੇ `ਚ ਸ਼ਾਮਲ 4 ਵਿਅਕਤੀਆਂ ਦੀ ਉਮਰ 18 ਤੋਂ 28 ਸਾਲ ਹੈ, ਜਿਨ੍ਹਾਂ ਨੂੰ ਕਸਟਡੀ ਵਿੱਚ ਲਿਆ ਗਿਆ ਹੈ। ਦੋ ਹੋਰਨਾਂ ਚੋਂ ਇਕ 27 ਤੇ ਦੂਜਾ 36 ਸਾਲ ਦਾ ਹੈ। ਇਨ੍ਹਾਂ ਨੂੰ ਆਰਗੇਨਾਈਜ਼ਡ ਕਰਾਈਮ `ਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਆਕਲੈਂਡ ਡਿਸਟ੍ਰਿਕ ਕੋਰਟ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ। ਜਦੋਂ ਕਿ ਤਿੰਨ ਵਿਅਕਤੀਆਂ ਨੂੰ ਅੱਜ 29 ਸਤੰਬਰ ਨੂੰ ਵੀਡੀਉ ਲਿੰਕ ਰਾਹੀਂ ਕੋਰਟ `ਚ ਪੇਸ਼ ਕੀਤਾ ਗਿਆ ਹੈ।

ਇਸ ਬਾਬਤ ਕਸਟਮ ਇਨਵੈਸਟੀਗੇਸ਼ਨ ਮੈਨੇਜਰ ਕੈਮ ਮੂਰੇ ਦਾ ਕਹਿਣਾ ਹੈ ਕਿ ਕਸਟਮ ਵਿਭਾਗ ਪੁਲੀਸ ਵਿਭਾਗ ਨਾਲ ਮਿਲ ਕੇ ਪੂਰੀ ਸਾਵਧਾਨੀ ਨਾਲ ਕੰਮ ਕਰ ਰਿਹਾ ਹੈ।

Leave a Comment