ਨਿਊਜ਼ੀਲੈਂਡ ‘ਚ ਭਾਰਤ ਦੇ ਵਿਦੇਸ਼ ਰਾਜ ਮੰਤਰੀ ਦੀ ਫੇਰੀ – Minister of State for External Affairs – Ranjan Rajkumar Singh

ਮੈਲਬਰਨ :
ਭਾਰਤ ਦੇ ਵਿਦੇਸ਼ ਰਾਜ ਮੰਤਰੀ ਰੰਜਨ ਰਾਜਕੁਮਾਰ ਸਿੰਘ (Minister of State for External Affairs – Ranjan Rajkumar Singh) ਨਿਊਜ਼ੀਲੈਂਡ ਫੇਰੀ ਦੌਰਾਨ ਕ੍ਰਾਈਸਚਰਚ ਤੇ ਆਕਲੈਂਡ ‘ਚ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਮਿਲੇ। ਉਨ੍ਹਾਂ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ ਨਾਲ ਬਿਜਨਸ ਸੰਮੇਲਨ ਦੌਰਾਨ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਭਾਰਤੀ ਮੂਲ ਦੀ ਨਿਊਜ਼ੀਲੈਂਡ ਮਨਿਸਟਰ ਪ੍ਰਿਅੰਕਾ ਰਾਧਾਕ੍ਰਿਸ਼ਨਨ ਨੂੰ ਵੀ ਮਿਲੇ।
ਜੇਨ ਟੈਨੇਟੀ ਨਾਲ ਐਜੂਕੇਸ਼ਨ ਸੈਕਟਰ ‘ਚ ਆਪਸੀ ਮਿਲਵਰਤਨ ਵਧਾਉਣ ਤੇ ਸਟੂਡੈਂਟਸ ਦੀ ਭਲਾਈ ਬਾਰੇ ਵਿਚਾਰ-ਵਟਾਂਦਰਾ ਕੀਤਾ। ਆਕਲੈਂਡ ਯੂਨੀਵਰਸਿਟੀ ਦੇ ਡਿਪਟੀ ਵਾਈਸ ਚਾਂਸਲਰ ਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ।
ਮਹਾਤਮਾ ਗਾਂਧੀ ਸੈਂਟਰ ‘ਚ ਭਾਰਤੀ ਮੂਲ ਦੇ ਲੋਕਾਂ ਨਾਲ ਮਿਲਣੀ ਕੀਤੀ।
ਇਸ ਤੋਂ ਹੋਰ ਸੰਸਥਾਵਾਂ ਦੇ ਮੈਂਬਰਾਂ ਨਾਲ ਵੀ ਸਾਂਝ ਪਾਈ। ਇਸ ਦੌਰਾਨ ਭਾਰਤੀ ਹਾਈ ਕਮਿਸ਼ਨਰ ਨੀਤਾ ਭੂਸ਼ਣ ਤੇ ਹੋਰ ਸਟਾਫ ਮੈਂਬਰ ਮੌਜੂਦ ਸਨ।

Leave a Comment