ਮੈਲਬਰਨ : ਆਸਟ੍ਰੇਲੀਆ ਵਿੱਚ ਵੈਸਟਪੈਕ ਹੈਲੀਕਾਪਟਰ ਸੇਵਾਵਾਂ (Westpac Helicopter Services) ਨੇ 50 ਸਾਲ ਪੂਰੇ ਕਰ ਲਏ ਹਨ। ਕਿਸੇ ਵੀ ਗੰਭੀਰ ਐਕਸੀਡੈਂਟ ਅਤੇ ਹੜ੍ਹਾਂ ਤੇ ਅੱਗ ਵਰਗੀਆਂ ਕੁਦਰਤੀ ਆਫ਼ਤਾਂ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਮੈਂਬਰ ਅੱਧੀ ਸਦੀ ਪੂਰੀ ਹੋਣ `ਤੇ ਪੂਰੇ ਖੁਸ਼ ਹਨ।
ਕੋਸਟਲ ਸੇਫ਼ਟੀ ਜਨਰਲ ਮੈਨੇਜਰ ਸ਼ੇਨ ਡਾਅ ਅਨੁਸਾਰ ਵੈਸਟਪੈਕ ਨੇ ਸਾਲ 1973 `ਚ ਸਿਰਫ਼ ਇੱਕ ਹੈਲੀਕਾਪਟਰ ਨਾਲ ਐਮਰਜੈਂਸੀ ਸੇਵਾਵਾਂ ਸ਼ੁਰੂ ਕੀਤੀਆਂ ਸਨ। ਪੰਜਾਬ ਸਾਲਾਂ ਦੌਰਾਨ ਇਸ ਵੇਲੇ ਪੂਰੇ ਆਸਟ੍ਰੇਲੀਆ ਵਿੱਚ ਵੈਸਟਪੈਕ ਦੇ 15 ਹੈਲੀਕਾਪਟਰ ਕੰਮ ਕਰ ਰਹੇ ਹਨ।