ਸਿਡਨੀ `ਚ ਚੀਨ ਦੇ ਅੰਬੈਸਡਰ ਦੀ ਆਸਟ੍ਰੇਲੀਆ ਨੂੰ ਚੇਤਾਵਨੀ (China’s Ambassador in Sydney warned Australia) – “ਤਾਈਵਾਨ `ਚ ਵਫ਼ਦ ਭੇਜਣ ਤੋਂ ਪਹਿਲਾਂ ਸੋਚ ਲਉ”

ਮੈਲਬਰਨ : ਚੀਨ ਨੇ ਤਾਈਵਾਨ `ਚ ਆਸਟ੍ਰੇਲੀਆ ਦੇ ਸਿਆਸਤਦਾਨਾਂ ਦਾ ਵਫ਼ਦ ਭੇਜੇ ਜਾਣ ਤੋਂ ਪਹਿਲਾਂ ਚੇਤਾਵਨੀ ਦਿੱਤੀ ਹੈ (China’s Ambassador in Sydney warned Australia) ਕਿ ਆਸਟ੍ਰੇਲੀਆ ਨਾਲ ਚੀਨ ਦੇ ਸਬੰਧਾਂ ਨੂੰ ਘਟਾ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਹੈ। ਇਸ ਲਈ ਤਾਈਵਾਨ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲਿਆ ਜਾਣਾ ਚਾਹੀਦਾ ਹੈ। ਸੋਮਵਾਰ ਨੂੰ ਲੇਬਰ ਐਮਪੀ ਜੋਸ਼ ਵਿਲਸਨ ਅਤੇ ਕੁਲੀਸ਼ਨ ਦੇ ਮੂਹਰਲੀ ਕਤਾਰ ਦੇ ਐਮਪੀ ਚਾਰ ਦਿਨਾਂ ਟੂਰ `ਤੇ ਜਾਣਗੇ ਅਤੇ ਤਾਈਵਾਨ ਨਾਲ ਦੁਵੱਲੇ ਮਸਲਿਆਂ `ਤੇ ਗੱਲਬਾਤ ਕਰਕੇ ਆਪਸੀ ਸਬੰਧ ਮਜ਼ਬੂਤ ਬਣਾਉਣ `ਤੇ ਜ਼ੋਰ ਦੇਣਗੇ।

ਇਸ ਤੋਂ ਪਹਿਲਾਂ ਇਸ ਹਫ਼ਤੇ ਫ਼ੈਡਰਲ ਸਿਆਸਤ ਨਾਲ ਸਬੰਧਤ ਆਗੂ ਤਾਈਵਾਨ ਦੇ ਪ੍ਰੈਜ਼ੀਡੈਂਟ ਨਾਲ ਤੇਪਈ `ਚ ਗੱਲਬਾਤ ਕਰਕੇ ਆਏ ਸਨ। ਅਗਲੇ ਮਹੀਨੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੱਲੋਂ ਤਾਈਵਾਨ ਦੇ ਪ੍ਰੈਜ਼ੀਡੈਂਟ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ।

ਸਿਡਨੀ ਵਿੱਚ ਚਾਈਨੀਜ ਅੰਬੈਸਡਰ ਸ਼ੀਅ ਕਿਆਨ ਨੇ ਆਖਿਆ ਕਿ ਆਸਟ੍ਰੇਲੀਆ ਦੇ ਪਾਰਲੀਮੈਂਟ ਮੈਂਬਰ ਡੈਮੋਕਰੈਟਿਕ ਆਈਲੈਂਡ ਤਾਈਵਾਨ ਦੀ ਯਾਤਰਾ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚ ਵਿਚਾਰ ਲੈਣ, ਕਿਉਂਕਿ ਤਾਈਵਾਨ,ਚੀਨ ਦੀ ਸਟੇਟ ਹੈ। ਇਨ੍ਹਾਂ ਮੈਂਬਰਾਂ ਵੱਲੋਂ ਕੀਤਾ ਗਿਆ ਦੌਰਾ ਸਿਆਸੀ ਮਹੱਤਵ ਰੱਖਦਾ ਹੈ। ਇਸ ਗੱਲ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ ਕਿ ਤਾਈਵਾਨ ਚੀਨ ਦਾ ਹਿੱਸਾ ਹੈ।

ਜਿ਼ਕਰਯੋਗ ਹੈ ਕਿ ਤਾਈਵਾਨ ਨੂੰ ਚੀਨ ਹਮੇਸ਼ਾ ਹੀ ਆਪਣਾ ਅੰਗ ਮੰਨਦਾ ਆ ਰਿਹਾ ਹੈ। ਹਾਲਾਂਕਿ ਇਹ ਇੱਕ ਵੱਖਰੇ ਅਜ਼ਾਦ ਮੁਲਕ ਦੀ ਹੈਸੀਅਤ ਰੱਖਦਾ ਹੈ।

Leave a Comment