ਮੈਲਬਰਨ : ਆਸਟ੍ਰੇਲੀਆ `ਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਹਰ ਸਾਲ ਦਿੱਤੇ ਜਾਣ ਵਾਲੇ ਆਸਟ੍ਰੇਲੀਆ ਡੇਅ ਐਵਾਰਡ (Australia Day Award 2024) ਲਈ ਅਪਲਾਈ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ, ਜੋ 1 ਦਸੰਬਰ ਤੱਕ ਚੱਲਦਾ ਰਹੇਗਾ। ਹਰ ਸਾਲ “ਸਿਟੀਜ਼ਨ ਆਫ਼ ਦਾ ਯੀਅਰ” (Citizen of the Year), “ਯੰਗ ਸਿਟੀਜ਼ਨ ਆਫ ਦਾ ਯੀਅਰ”(Young Citizen of the Year), “ਡਿਸਟ੍ਰਿਕ ਅਚੀਵਰ ਆਫ਼ ਦਾ ਯੀਅਰ”(District Achiever of the Year), “ਕਮਿਊਨਿਟੀ ਗਰੁੱਪ ਆਫ ਯੀਅਰ”(Community Group of the Year), “ਕਮਿਊਨਿਟੀ ਈਵੈਂਟ ਜਾਂ ਪ੍ਰਾਜੈਕਟ ਆਫ ਦਾ ਯੀਅਰ” (Community Event or Project of the Year) ਦੇ ਨਾਂ ਹੇਠ ਐਵਾਰਡ ਦਿੱਤੇ ਜਾਂਦੇ ਹਨ।
ਆਸਟ੍ਰੇਲੀਆ ਡੇਅ ਐਡਵਾਈਜ਼ਰੀ ਕਮੇਟੀ ਦੇ ਚੇਅਰਪਰਸਨ ਬਰਨੀ ਹੇਰਨ ਨੇ ਆਖਿਆ ਹੈ ਕਿ ਸਮਾਜ ਦੇ ਲਈ ਚੰਗਾ ਕੰਮ ਕਰਨ ਵਾਲਿਆਂ ਦੇ ਨਾਂ ਦੀ ਸਿਫ਼ਾਰਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਸਿਰਫ਼ ਜੇਤੂਆਂ ਦੇ ਨਹੀਂ ਸਗੋਂ ਨਾਮਜ਼ਦ ਕੀਤੇ ਸਾਰੇ ਹੀ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਸਮਾਗਮ ਸਮੇਂ ਇਕੱਠੇ ਹੋ ਕੇ ਖੁਸ਼ੀ ਸਾਂਝੀ ਕੀਤੀ ਜਾਂਦੀ ਹੈ। ਇਸ ਸਬੰਧੀ ਨਾਮਜ਼ਦਗੀ ਭਰਨ ਲਈ ਕੌਂਸਲ ਦੇ ਕਸਟਮਰ ਸਰਵਿਸ ਸੈਂਟਰ ਤੋਂ ਹੋਰ ਜਾਣਕਾਰੀ ਲਈ ਜਾ ਸਕਦੀ ਹੈ।