ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਪਲਟੇਗੀ ਲੇਬਰ ਦੇ ਫ਼ੈਸਲੇ (National Party New Promises) – 30 ਤੇ 80 ਦੀ ਸਪੀਡ ਲਿਮਟ ਦੁਬਾਰਾ ਵਧਾ ਕੇ ਕਰੇਗੀ 50 ਤੇ 100

ਮੈਲਬਰਨ : ਪੰਜਾਬੀ ਕਲਾਊਡ ਟੀਮ

-ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਨੇ ਵਾਅਦਾ ਕੀਤਾ ਹੈ (National Party New Promises) ਕਿ ਲੇਬਰ ਪਾਰਟੀ ਦੀ ਸਰਕਾਰ ਵੱਲੋਂ ਲਏ ਬੇਹੂਦਾ ਫ਼ੈਸਲੇ ਪਲਟ ਦਿੱਤੇ ਜਾਣਗੇ। ਜਿਨ੍ਹਾਂ ਵਿੱਚ ਸਪੀਡ ਲਿਮਟ ਵੀ ਸ਼ਾਮਲ ਹੈ।

ਨੈਸ਼ਨਲ ਪਾਰਟੀ ਦੇ ਟਰਾਂਸਪੋਰਟ ਸਪੋਕਸਪਰਸਨ ਸਾਈਮਨ ਬਰਾਊਨ ਦਾ ਕਹਿਣਾ ਹੈ ਕਿ ਲੇਬਰ ਸਰਕਾਰ ਵੱਲੋਂ ਸੁਰੱਖਿਆ ਦੀ ਆੜ ਹੇਠ ਜਿਹੜੀ ਐਂਟੀ-ਕਾਰ ਪਾਲਿਸੀ ਅਪਣਾਈ ਗਈ ਸੀ, ਉਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਦਾ ਮੰਨਣਾ ਹੈ ਕਿ ਲੇਬਰ ਪਾਰਟੀ ਦੀ ਸਰਕਾਰ ਨੇ ਕਈ ਸੜਕਾਂ ਦੀ ਸਪੀਡ ਲਿਮਟ 50 ਤੋਂ ਘਟਾ ਕੇ 30 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਕਰ ਦਿੱਤੀ ਸੀ। ਜੇਕਰ ਨੈਸ਼ਨਲ ਪਾਰਟੀ ਦੀ ਸਰਕਾਰ ਬਣੀ ਤਾਂ ਦੁਬਾਰਾ ਵਿਚਾਰ ਕੀਤੀ ਜਾਵੇਗੀ ਅਤੇ ਜਿਹੜੀਆਂ ਸੜਕਾਂ `ਤੇ ਸਪੀਡ ਲਿਮਟ ਬਿਨਾਂ ਕਿਸੇ ਠੋਸ ਕਾਰਨ 50 ਤੋਂ ਘਟਾ 30 ਕਰ ਦਿੱਤੀ ਗਈ ਸੀ, ਉਹ ਦੁਬਾਰਾ ਵਧਾ ਕੇ 50 ਕਰ ਦਿੱਤੀ ਜਾਵੇਗੀ। ਇਸੇ ਤਰ੍ਹਾਂ ਮੋਟਰਵੇਅ `ਤੇ ਜਿਹੜੀ ਸਪੀਡ ਲਿਮਟ ਪਹਿਲਾਂ 100 ਸੀ ਪਰ ਲੇਬਰ ਸਰਕਾਰ ਨੇ ਘਟਾ ਕੇ 80 ਕਰ ਦਿੱਤੀ ਸੀ, ਉਸਨੂੰ ਵੀ ਦੁਬਾਰਾ 100 ਕੀਤਾ ਜਾਵੇਗਾ।

ਇਸ ਤੋਂ ਇਲਾਵਾ ਵੈਲਿੰਗਟਨ ਨੇੜੇ ਟਰਾਂਸਮਿਸ਼ਨ ਗੱਲੀ ਅਤੇ ਕੈਪਿਟੀ ਐਕਸਪ੍ਰੈੱਸ ਵਰਗੇ ਮੋਟਰਵੇਅ 110 ਦੀ ਸਪੀਡ ਦੇ ਹਿਸਾਬ ਨਾਲ ਬਣਾਏ ਗਏ ਸਨ ਪਰ ਲੇਬਰ ਨੇ ਉੱਥੇ ਵੀ ਸਪੀਡ ਘਟਾ ਕੇ 100 ਕਰ ਦਿੱਤੀ ਸੀ। ਉਸ ਬਾਰੇ ਵੀ ਨਵਾਂ ਫ਼ੈਸਲਾ ਲਿਆ ਜਾਵੇਗਾ।

Leave a Comment