ਵਿਕਟੋਰੀਆ ਦੀਆਂ ਹੈੱਲਥ ਸੰਸਥਾਵਾਂ ਹੋਈਆਂ ਇੱਕਜੁੱਟ – ‘ਵੁਆਇਸ ਟੂ ਪਾਰਲੀਮੈਂਟ’ (Voice to Parliament) ਦੇ ਹੱਕ `ਚ ਡਟੀਆਂ

ਮੈਲਬਰਨ : ਪੰਜਾਬੀ ਕਲਾਊਡ ਟੀਮ-

ਦੇਸ਼ ਭਰ ਦੀਆਂ ਹੈੱਲਥ ਸੰਸਥਾਵਾਂ ਜਿੱਥੇ ‘ਵੁਆਇਸ ਟੂ ਪਾਰਲੀਮੈਂਟ’ (Voice to Parliament) ਦੇ ਹੱਕ `ਚ ਡਟ ਕੇ ਵੋਟ ਪਾਉਣ ਲਈ ਇੱਕਜੁੱਟ ਹੋ ਰਹੀਆਂ ਹਨ, ਉੱਥੇ ਵਿਕਟੋਰੀਆ ਸਟੇਟ ਦੀਆਂ 50 ਤੋਂ ਵੱਧ ਹੈੱਲਥ ਸੰਸਥਾਵਾਂ ਨੇ ਵੀ ਇਸਦੇ ਹੱਕ `ਚ ਡਟ ਕੇ ਇੱਕ ਸਟੇਟਮੈਂਟ `ਤੇ ਦਸਤਖ਼ਤ ਕਰ ਦਿੱਤੇ ਹਨ। ਇਨ੍ਹਾਂ ਵਿੱਚ ਕੈਂਸਲ ਕੌਂਸਲ ਵਿਕਟੋਰੀਆ, ਦਾ ਆਸਟ੍ਰੇਲੀਅਨ ਨਰਸਿੰਗ ਮਿੱਡਵਾਈਫਰੀ ਫ਼ੈਡਰੇਸ਼ਨ,ਡਾਇਬਟੀਜ਼ ਵਿਕਟੋਰੀਆ ਅਤੇ ਫਸਟ ਪੀਪਲਜ਼ ਹੈੱਲਥ ਐਂਡ ਵੈੱਲਬੀਇੰਗ ਦੇ ਨਾਂ ਸ਼ਾਮਲ ਹਨ।

ਵਿਕਟੋਰੀਆ ਐਬੋਰਿਜਨਲ ਕਮਿਊਨਿਟੀ ਕੰਟਰੋਲਡ ਹੈੱਲਥ ਆਰਗੇਨਾਈਜੇਸ਼ਨ (Victorian Aboriginal Community Controlled Health Organisation – VACCHO) ਨੇ ਇੱਕ ਸਰਵੇ ਵੀ ਕਰਵਾਇਆ ਹੈ, ਜਿਸ ਰਾਹੀਂ ਖੁਲਾਸਾ ਹੋਇਆ ਹੈ ਕਿ ਹੈੱਲਥ ਕੇਅਰ ਵਰਕਰਜ ਮਹਿਸੂਸ ਕਰਦੇ ਹਨ ਕਿ ਜੇ ਇਨ੍ਹਾਂ ਕਮਿਊਨਿਟੀਜ਼ ਨੂੰ ਐਬੋਰਿਜਨਲ ਹੈੱਲਥ ਪਾਲਿਸੀ (Aboriginal Health Policy) ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਲੋਕਾਂ ਦੀ ਸਿਹਤ ਵਿੱਚ ਜਿਆਦਾ ਸੁਧਾਰ ਆਵੇਗਾ।

Leave a Comment