ਕੈਨੇਡਾ ਤੇ ਇੰਡੀਆ ਨੇ ‘ਟਰੈਵਲ ਐਡਵਾਈਜ਼ਰੀ’ ਰਾਹੀਂ ਕੱਢੀ ਕਿੜ – ਘੁੰਮਣ ਗਏ ਆਪੋ-ਆਪਣੇ ਸਿਟੀਜ਼ਨਜ ਨੂੰ ਕੀਤਾ ਸੁਚੇਤ – Canada and India issued a Travel Advisory Warning to their Respective Citizens

ਮੈਲਬਰਨ : ਪੰਜਾਬੀ ਕਲਾਊਡ ਟੀਮ-
ਇੱਕ ਸਿੱਖ ਐਕਟੀਵਿਸਟ ਦੇ ਕਤਲ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਟਿੱਪਣੀ ਤੋਂ ਬਾਅਦ ਕੈਨੇਡਾ ਅਤੇ ਭਾਰਤ `ਚ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਦੋਹਾਂ ਦੇਸ਼ਾਂ ਨੇ ਆਪੋ-ਆਪਣੇ ਨਾਗਰਿਕਾਂ ਨੂੰ ਸੁਚੇਤ ਕਰਦਿਆਂ ‘ਟਰੈਵਲ ਐਡਵਾਈਜ਼ਰੀ’ ਜਾਰੀ ਕੀਤੀ ਹੈ ਤਾਂ ਜੋ ਬੇਗਾਨੇ ਮੁਲਕ `ਚ ਸੁਰੱਖਿਅਤ ਰਹਿ ਸਕਣ। Canada and India issued a travel advisory warning their respective citizens.

ਸਭ ਤੋਂ ਪਹਿਲਾਂ ਕੈਨੇਡਾ ਨੇ ਆਪਣੇ ਸਿਟੀਜ਼ਨਜ ਨੂੰ ਕਿਹਾ ਸੀ ਕਿ ਉਹ ਇੰਡੀਆ ਦੇ ਵੱਖ-ਵੱਖ ਖੇਤਰਾਂ `ਚ ਟਰੈਵਲ ਕਰਦੇ ਸਮੇਂ ਹਰ ਵੇਲੇ ਧਿਆਨ ਰੱਖਣ। ਇਸ ਤੋਂ ਬਾਅਦ ਇੰਡੀਆ ਨੇ ਵੀ ਅਦਲੇ ਦਾ ਬਦਲਾ ਲੈਂਦਿਆਂ ਆਪਣੇ ਸਿਟੀਜ਼ਨਜ ਨੂੰ ਚੇਤਾਵਨੀ ਦੇ ਦਿੱਤੀ ਕਿ ਕੈਨੇਡਾ `ਚ ਘੁੰਮਦੇ ਸਮੇਂ ਆਪਣੇ-ਆਪ ਦਾ ਖਿਆਲ ਰੱਖਣ।

ਜਿ਼ਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ `ਚ ਬੋਲਦਿਆਂ ਦੋਸ਼ ਲਾਇਆ ਸੀ ਕਿ ਕੈਨੇਡਾ ਵਿੱਚ ਕਤਲ ਹੋਏ ਸਿੱਖ ਐਕਟੀਵਿਸਟ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਡਿਪਲੋਮੈਟਾਂ ਦਾ ਹੱਥ ਹੋਣ ਦਾ ਸ਼ੱਕ ਹੈ। ਇਸ ਦੇ ਨਾਲ ਹੀ ਰਾਜਧਾਨੀ ਉਟਾਵਾ `ਚ ਤਾਇਨਾਤ ਇੰਡੀਅਨ ਡਿਪਲੋਮੈਟ ਨੂੰ ਪੰਜ ਦਿਨਾਂ `ਚ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਸੀ।

ਇਸ ਤੋਂ ਖ਼ਫਾ ਹੋ ਕੇ ਇੰਡੀਆ ਨੇ ਵੀ ਉਸੇ ਤਰਜ਼ `ਤੇ ਨਵੀਂ ਦਿੱਲੀ ਸਥਿਤ ਕੈਨੇਡਾ ਦੇ ਡਿਪਲੋਮੈਟ ਨੂੰ ਤਲਬ ਕਰਕੇ ਪੰਜ ਦਿਨਾਂ `ਚ ਦੇਸ਼ ਛੱਡਣ ਲਈ ਹੁਕਮ ਦੇ ਦਿੱਤਾ ਸੀ।

Leave a Comment