ਬੱਸ ਡਰਾਈਵਰਾਂ ਨੂੰ 1 ਲੱਖ ਡਾਲਰ ਤਨਖ਼ਾਹ ਦੀ ਔਫ਼ਰ – ਸਿਡਨੀ `ਚ ਡਰਾਈਵਰਾਂ ਦੀ ਵੱਡੀ ਘਾਟ (Shortage of Bus Drivers in Sydney)

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਚੋਂ ਇੱਕ ਸਿਡਨੀ ਵਿੱਚ ਬੱਸ ਡਰਾਈਵਰਾਂ ਦੀ ਘਾਟ (Shortage of Bus Drivers in Sydney) ਕਾਰਨ ਇੱਕ ਲੱਖ ਡਾਲਰ ਤਨਖ਼ਾਹ ਦੀ ਔਫ਼ਰ ਦੇ ਚਰਚੇ ਜ਼ੋਰਾਂ `ਤੇ ਚੱਲ ਰਹੇ ਹਨ। ਭਾਵੇਂ ਪਹਿਲੀ ਨਜ਼ਰ `ਚ ਇਹ ਪੈਕੇਜ ਔਸਤ ਤਨਖ਼ਾਹਾਂ ਨਾਲੋਂ ਬਹੁਤ ਵੱਡਾ ਲੱਗ ਰਿਹਾ ਹੈ ਪਰ ਟਰਾਂਸਪੋਰਟ ਇੰਡਸਟਰੀ `ਚ ਕੰਮ ਕਰਨ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਬਤੌਰ ਬੱਸ ਡਰਾਈਵਰ ਇੰਨੀ ਤਨਖ਼ਾਹ ਲੈਣੀ ਸੌਖੀ ਗੱਲ ਨਹੀਂ, ਕਿਉਂਕਿ ਕਈਆਂ ਨੂੰ ਮਹੀਨੇ `ਚ 28 ਦਿਨ 12-12 ਘੰਟੇ ਕੰਮ ਕਰਨਾ ਪੈਂਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਲੱਖ ਡਾਲਰ ਦੀ ਔਫ਼ਰ ਵਿੱਚ ਬਹੁਤ ਕੁੱਝ ਲੁਕਿਆ ਹੈ। ਇਸ ਵਿੱਚ ਅਸਲ ਤਨਖ਼ਾਹ ਤੋਂ ਇਲਾਵਾ Eਵਰ-ਟਾਈਮ, ਵਾਧੂ ਘੰਟੇ ਕੰਮ ਕਰਨਾ ਵੀ ਸ਼ਾਮਲ ਹੈ। ਭਾਵ ਇੱਕ ਲੱਖ ਡਾਲਰ ਤਨਖ਼ਾਹ ਦੀ ਅਸਲ ਸੱਚਾਈ ਹੋਰ ਹੈ।
ਗਰੇਟਰ ਸਿਡਨੀ ਏਰੀਏ ਵਿੱਚ ਬੱਸ ਸੇਵਾਵਾਂ ਪ੍ਰਾਈਵੇਟ ਕੰਟਰੈਕਟਰਾਂ ਵੱਲੋਂ ਦਿੱਤੀਆਂ ਜਾਂਦੀਆਂ ਹਨ। ਜਿਨ੍ਹਾਂ ਵਿੱਚੋਂ ਬਹੁਤ ਉਪਰੇਟਰ ਐਡਵਰਟੀਜ਼ਮੈਂਟ ਵਿੱਚ ਤਨਖ਼ਾਹਾਂ ਬਾਰੇ ਜਿ਼ਕਰ ਨਹੀਂ ਕਰਦੇ। ਯੂ-ਗੋ ਮੋਬਿਲਟੀ ਦੇ ਇਸ਼ਤਿਹਾਰ ਵਿੱਚ 28 ਤੋਂ 36 ਡਾਲਰ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਜਦੋਂ ਬੱਸਵੇਜ ਅਨੁਸਾਰ 31 ਤੋਂ 38 ਡਾਲਰ ਪ੍ਰਤੀ ਘੰਟੇ ਦੀ ਪੇਸ਼ਕਸ਼ ਕੀਤੀ ਗਈ ਹੈ। ਕੇਆਇਲ ਡੋਨਰ 70 ਹਜ਼ਾਰ ਤੋਂ 90 ਹਜ਼ਾਰ ਡਾਲਰ ਸਲਾਨਾ ਦੀ ਪੇਸ਼ਕਸ਼ ਕਰਦਾ ਹੈ।

ਦੂਜੇ ਪਾਸੇ ਰੇਲ,ਟਰੈਮ, ਬੱਸ ਯੂਨੀਅਨ ਦੇ ਮੈਂਬਰ ਪੀਟਰ ਗਰੇਚ ਅਨੁਸਾਰ ਇਕ ਲੱਖ ਡਾਲਰ ਦੀ ਤਨਖ਼ਾਹ ਵਾਲੀ ਪੇਸ਼ਕਸ਼ ਅਸਲ ਸੱਚਾਈ ਤੋਂ ਬਹੁਤ ਦੂਰ ਹੈ। ਇਸ ਵਾਸਤੇ ਡਰਾਈਵਰ ਨੂੰ ਹਰ ਮਹੀਨੇ 28 ਦਿਨਾਂ ਚੋਂ 12-12 ਘੰਟੇ ਕੰਮ ਕਰਨਾ ਪੈਂਦਾ ਹੈ। ਡਰਾਈਵਰਾਂ ਦੀ ਘਾਟ ਕਰਨਾ ਬਹੁਤੇ ਅਪਰੇਟਰਾਂ ਆਪਣੀਆਂ ਸਰਵਿਸਜ਼ ਕੈਂਸਲ ਕਰਨੀਆਂ ਪੈਂਦੀਆਂ ਹਨ।

ਇਸ ਸਬੰਧੀ ਨਿਊ ਸਾਊਥ ਵੇਲਜ਼ ਦੇ ਟਰਾਂਸਪੋਰਟ ਮਨਿਸਟਰ ਜੋ ਹੇਲੇਨ ਦਾ ਕਹਿਣਾ ਹੈ ਕਿ ਡਰਾਈਵਰਾਂ ਦੀ ਭਰਤੀ ਵਾਸਤੇ ਸਰਕਾਰ ਬਹੁਤ ਇੰਸੈਂਟਿਵ ਦੇ ਰਹੀ ਹੈ। 70 ਡਾਲਰ ਦੀ ਐਪਲੀਕੇਸ਼ਨ ਫੀਸ ਵੀ ਮੁਆਫ਼ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਰਾਈਵਰ ਕਿਸੇ ਵੀ ਪਬਲਿਕ ਟਰਾਂਸਪੋਰਟ `ਚ ਮੁਫ਼ਤ ਸਫ਼ਰ ਕਰ ਸਕਦੇ ਹਨ। ਅਜਿਹਾ ਇਸ ਕਰਕੇ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਬੱਸ ਡਰਾਈਵਿੰਗ ਵਾਲੇ ਪਾਸੇ ਆ ਸਕਣ।

Leave a Comment