ਆਸਟਰੇਲੀਆ `ਚ ਪੱਕੇ ਹੋਣ ਲਈ ਨਵੀਂ ਤਬਦੀਲੀ (Skilled Migration Program Victoria) – ਸਕਿਲਡ ਮਾਈਗਰੇਸ਼ਨ ਪ੍ਰੋਗਰਾਮ `ਚ ਨਵੇਂ ਕਿੱਤੇ ਸ਼ਾਮਲ

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ `ਚ ਵਿਕਟੋਰੀਆ ਨੇ ਪਰਮਾਨੈਂਟ ਰੈਜੀਡੈਂਸੀ ਲੈਣ ਦੇ ਚਾਹਵਾਨ ਮਾਈਗਰੈਂਟਸ ਵਾਸਤੇ ‘ਸਕਿਲਡ ਮਾਈਗਰੇਸ਼ਨ ਪ੍ਰੋਗਰਾਮ’ (Skilled Migration Program Victoria) ਖੋਲ੍ਹ ਦਿੱਤਾ ਹੈ। ਜਿਸ ਵਾਸਤੇ ਆਸਟਰੇਲੀਆ ਤੇ ਵਿਦੇਸ਼ਾਂ `ਚ ਬੈਠੇ ਮਾਈਗਰੈਂਟਸ ਅਪਲਾਈ ਕਰ ਸਕਣਗੇ। ਇਹ ਪ੍ਰੋਗਰਾਮ ਵਾਸਤੇ ਐਪਲੀਕੇਸ਼ਨਜ ਅਗਲੇ ਸਾਲ ਦੇ ਸ਼ੁਰੂ `ਚ ਬੰਦ ਹੋਣ ਦੀ ਸੰਭਾਵਨਾ ਹੈ। ਇਸ ਵਾਸਤੇ ਮੁਕਾਬਲਾ ਬਹੁਤ ਸਖ਼ਤ ਹੁੰਦਾ ਹੈ ਅਤੇ ਸਿਲੈਕਸ਼ਨ ਦਾ ਕੋਈ ਟਾਈਮ ਫਰੇਮ ਨਹੀਂ ਹੁੰਦਾ।

ਸਰਕਾਰ ਨੇ ਕੁੱਝ ਨਵੇਂ ਕਿੱਤਿਆਂ ਨੂੰ ਪਹਿਲ ਦੇ ਅਧਾਰ `ਤੇ ਵਿਚਾਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਹੇਠ ਲਿਖੀ ਸੂਚੀ ਸ਼ਾਮਲ ਹੈ।
-ਹੈੱਲਥ, ਸੋਸ਼ਲ ਸਰਵਿਸ, ਇਨਫਰਮੇਸ਼ਨ ਕਮਿਊਨੀਕੇਸ਼ਨ ਟੈਕਨਾਲੋਜੀ, ਅਰਲੀ ਚਾਈਲਡਹੁੱਡ ਅਤੇ ਸੈਕੰਡਰੀ ਸਕੂਲ ਐਜ਼ੂਕੇਸ਼ਨ, ਐਂਡਵਾਂਸਡ ਮੈਨੂਫੈਕਚਰਿੰਗ, ਇਨਫਰਾਸਟਰੱਚਰ, ਰੀਨਿਊਏਬਲ ਐਨਰਜ਼ੀ, ਹੌਸਪੀਟਿਲਟੀ ਐਂਡ ਟੂਰਿਜ਼ਮ (Sub Class 491 Visa)

ਜਿ਼ਕਰਯੋਗ ਹੈ ਕਿ ਜਿਹੜੇ ਮਾਈਗਰੈਂਟਸ ਨੇ ਸਬ ਕਲਾਸ 491 ਤਹਿਤ ਸਾਲ 2022-23 `ਚ ਰਜਿਸਟਰੇਸ਼ਨ ਆਫ ਇੰਟਰੱਸਟ ਕਰਵਾਇਆ ਸੀ, ਪਰ ਸਿਲੈਕਸ਼ਨ ਨਹੀਂ ਸੀ, ਜੇ ਉਹ ਹੁਣ ਵੀ ਯੋਗ ਹਨ ਤਾਂ ਉਨ੍ਹਾਂ ਨੂੰ ਦੁਬਾਰਾ ਰਜਿਸਟਰੇਸ਼ਨ ਕਰਾਉਣੀ ਪਵੇਗੀ।

ਪਰ ਸਬ ਕਲਾਸ 190 ਵਾਸਤੇ ਕੋਈ ਤਬਦੀਲੀ ਨਹੀਂ ਕੀਤੀ ਗਈ। ਜਿਨ੍ਹਾਂ ਨੇ ਇਸਦੇ ਤਹਿਤ ਪਹਿਲਾਂ ਰਜਿਸਟਰੇਸ਼ਨ ਕਰਵਾਈ ਹੋਈ ਹੈ, ਉਨ੍ਹਾਂ ਨੂੰ ਦੁਬਾਰਾ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ।

ਇਸ ਰਾਹੀਂ ਅਪਲਾਈ ਕਰਨ ਵਾਸਤੇ ਦੋ ਪਾਥਵੇਅ (ਰਸਤੇ) ਹਨ।

ਸਕਿਲਡ ਨੌਮੀਨੇਸ਼ਨ ਵੀਜ਼ਾ (ਸਬ-ਕਲਾਸ 190) (Skilled Nomination Visa – Subclass 190) ਇਸ ਵੀਜ਼ੇ ਦੇ ਤਹਿਤ ਕੋਈ ਵੀ ਸਕਿਲਡ ਮਾਈਗਰੈਂਟ ਵਰਕਰ ਪੱਕੇ ਤੌਰ `ਤੇ ਕਿਸੇ ਵੀ ਖੇਤਰ `ਚ ਰਹਿ ਸਕਦਾ ਹੈ ਅਤੇ ਕੰਮ ਕਰ ਸਕਦਾ ਹੈ।

ਸਕਿਲਡ ਵਰਕ ਰਿਜਨਲ (ਪ੍ਰੋਵੀਜ਼ਨਲ) ਵੀਜ਼ਾ (ਸਬ ਕਲਾਸ 491)  (Skilled Work Regional – Provisional Sub Class 491 Visa) ਇਸ ਵੀਜ਼ੇ ਤਹਿਤ ਕੋਈ ਵੀ ਸਕਿਲਡ ਮਾਈਗਰੈਂਟ ਵਰਕਰ ਰਿਜਨਲ ਏਰੀਏ `ਚ ਕਿਤੇ ਵੀ ਕੰਮ ਕਰ ਸਕਦਾ ਹੈ। ਜਿਸ ਰਾਹੀਂ ਅੱਗੇ ਜਾ ਕੇ ਪਰਮਾਨੈਂਟ ਰੈਜੀਡੈਂਸ (ਸਕਿਲਡ ਰਿਜਨਲ) ਵਾਸਤੇ (Sub Class 191 Visa) ਤਹਿਤ ਅਪਲਾਈ ਕਰ ਸਕਦਾ ਹੈ।

ਨੋਟ : ਕਿਰਪਾ ਕਰਕੇ ਆਫੀਸ਼ਲ ਇੱਮੀਗਰੇਸ਼ਨ ਸਾਈਟ ਤੇ ਚੈੱਕ ਕਰੋ ਜਾਂ ਅਡਵਾਈਜ਼ਰ ਦੀ ਸਹਾਇਤਾ ਲਵੋ।

Leave a Comment