ਹਾਊਸਿੰਗ ਆਸਟਰੇਲੀਆ ਫਿਊਚਰ ਫੰਡ ਬਿੱਲ (Housing Australia Future Fund Bill) ਹੋਵੇਗਾ ਪਾਸ – ਰੋਕ ਲਾਉਣ ਪਿੱਛੋਂ ਗਰੀਨ ਪਾਰਟੀ ਨੇ ਦਿੱਤੀ ‘ਹਰੀ ਝੰਡੀ’

ਮੈਲਬਰਨ : ਪੰਜਾਬੀ ਕਲਾਊਡ ਟੀਮ

-ਹਾਊਸਿੰਗ ਆਸਟਰੇਲੀਆ ਫਿਊਚਰ ਫੰਡ ਬਿੱਲ (Housing Australia Future Fund Bill) ਪਾਰਲੀਮੈਂਟ ਵਿੱਚ ਪਾਸ ਹੋਣ ਲਈ ਆਸ ਬੱਝ ਗਈ ਹੈ। ਗਰੀਨ ਪਾਰਟੀ ਨੇ ਪਹਿਲਾਂ ਇਸਨੂੰ ਨਾ-ਮਨਜ਼ੂਰੀ ਕਰ ਦਿੱਤਾ ਸੀ ਪਰ ਬਾਅਦ `ਚ ਹਰੀ ਝੰਡੀ ਦੇ ਦਿੱਤੀ।

ਪ੍ਰਾਪਤ ਜਾਣਕਾਰੀ ਅਨੁਸਾਰ 10 ਬਿਲੀਅਨ ਡਾਲਰ ਦੀ ਤਜ਼ਵੀਜ਼ ਵਾਲੇ ਇਸ ਬਿੱਲ ਤਹਿਤ ਅਗਲੇ 5 ਸਾਲਾਂ `ਚ 30 ਹਜ਼ਾਰ ਨਵੇਂ ਅਤੇ ਅਫੋਰਡਏਬਲ ਘਰ ਬਣਾਏ ਜਾਣਗੇ। ਇਸ ਬਿੱਲ ਨੂੰ ਪਾਸ ਕਰਾਉਣ ਵਾਸਤੇ ਸੱਤਾਧਾਰੀ ਲੇਬਰ ਪਾਰਟੀ ਨੂੰ ਗਰੀਨ ਪਾਰਟੀ ਦੇ ਸਹਿਯੋਗ ਦੀ ਲੋੜ ਹੈ। ਪਹਿਲਾਂ ਗਰੀਨ ਪਾਰਟੀ ਨੇ ਪਹਿਲਾਂ ਬਿੱਲ ਦਾ ਵਿਰੋਧ ਕੀਤਾ ਸੀ ਪਰ ਬਾਅਦ `ਚ ਪਬਲਿਕ ਅਤੇ ਕਮਿਊਨਿਟੀ ਹਾਊਸਜ ਵਾਸਤੇ ਇੱਕ ਬਿਲੀਅਨ ਡਾਲਰ ਰਾਖਵੇਂ ਰੱਖਵਾ ਕੇ ਸਮਰਥਨ ਦੇਣ ਲਈ ਰਾਜ਼ੀ ਹੋ ਗਈ।
ਗਰੀਨ ਪਾਰਟੀ ਦੇ ਲੀਡਰ ਐਡਮ ਬੈਂਡ ਅਨੁਸਾਰ ਇਹ ਬਿੱਲ ਇਸ ਹਫ਼ਤੇ ਸੈਨੇਟ ਵਿੱਚ ਪਾਸ ਹੋ ਜਾਵੇਗਾ।

Leave a Comment