ਭਾਰਤੀ-ਆਸਟਰੇਲੀਅਨ ਅਕਾਊਂਟੈਂਟ `ਤੇ 60 ਮਿਲੀਅਨ ਡਕਾਰਨ ਦਾ ਦੋਸ਼ – ਬੱਚਤ ਰੁੜ੍ਹ ਜਾਣ ਕਰਕੇ 130 ਪਰਿਵਾਰਾਂ ਦੀ ਨੀਂਦ ਉੱਡੀ

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ `ਚ ਭਾਰਤੀ ਮੂਲ ਦੇ ਇੱਕ ਅਕਾਊਂਟੈਂਟ `ਤੇ ਦੋਸ਼ ਲੱਗੇ ਹਨ ਕਿ ਉਸਨੇ ਵੈਸਟਰਨ ਸਿਡਨੀ ਦੇ 130 ਤੋਂ ਵੱਧ ਪਰਿਵਾਰਾਂ ਨਾਲ 60 ਮਿਲੀਅਨ ਡਾਲਰ ਦੀ ਧੋਖਾਧੜੀ ਕੀਤੀ ਹੈ। ਜਿਸ ਕਰਕੇ ਪੀੜਿਤ ਪਰਿਵਾਰ ਮਾਯੂਸ ਹੋ ਕੇ ਰਹਿ ਗਏ ਹਨ। ਹਾਲਾਂਕਿ ਅਕਾਊਂਟੈਂਟ ਮੀਡੀਆ ਅੱਗੇ ਕੁੱਝ ਵੀ ਬੋਲਣ ਤੋਂ ਝਿਜਕ ਰਿਹਾ ਹੈ। ਹਾਲਾਂਕਿ ਕਿਸੇ ਵਕਤ ਉਸਦਾ ਨਾਂ ਬਹੁਤ ਭਰੋਸੇਯੋਗ ਸੀ ਅਤੇ ਉਹ ਬਤੌਰ ਫਾਈਨੈਂਸ਼ਲ ਐਡਵਾਈਜ਼ਰ ਤੇ ਬਰੋਕਰ (Financial Advisor and Broker) ਵਜੋਂ ਕੰਮ ਕਰਦਾ ਸੀ। ਜਿਸ ਕਰਕੇ ਉਸਦੇ ਕਲਾਈਂਟਸ ਉਸ `ਤੇ ਅੰਨ੍ਹਾ ਭਰੋਸਾ ਕਰਕੇ ਇਨਵੈਸਟਮੈਂਟ ਕਰਦੇ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਸ ਅਗਰਵਾਲ (Accountant Kris Agarwal) ਨਾਂ ਦੇ ਇੱਕ ਅਕਾਊਂਟੈਂਟ ਤੇ ਉਸਦੀ ਪਤਨੀ ਸ਼ਸ਼ਾ ਨੇ ਤਿੰਨ ਕੁ ਸਾਲ ਪਹਿਲਾਂ ਪ੍ਰਾਪਰਟੀ ਡਿਵੈੱਲਪਮੈਂਟ ਕੰਪਨੀ (ਮਨਸਾ ਸੰਨਜ) ਸ਼ੁਰੂ ਕਰਕੇ ਆਪਣੇ ਜਾਣ-ਪਛਾਣ ਵਾਲਿਆਂ ਨੂੰ ਇਨਵੈੱਸਟਮੈਂਟ ਕਰਨ ਦਾ ਸੱਦਾ ਦਿੱਤਾ ਸੀ। ਇਨਵੈਸਟਮੈਂਟ ਕਰਨ ਵਾਲਿਆਂ ਭਾਰਤੀ ਮੂਲ ਦੇ ਲੋਕ ਵੀ ਬਹੁਤ ਹਨ, ਜਿਹੜੇ ਇੱਕ ਦੂਜੇ ਨਾਲ ਜਾਣ-ਪਛਾਣ ਅਤੇ ਅਗਰਵਾਲ ਦਾ ਹਵਾਲਾ ਦੇ ਕੇ ਆਪਣੀ ਜਿ਼ੰਦਗੀ ਭਰ ਦੀ ਬੱਚਤ ਇਸ ਕਰਕੇ ਅਗਰਵਾਲ ਦੀ ਝੋਲੀ ਪਾਉਂਦੇ ਰਹੇ ਕਿ ਉਨ੍ਹਾਂ ਨੂੰ 12% ਵਾਧੇ ਦੇ ਹਿਸਾਬ ਨਾਲ ਰਕਮ `ਤੇ ਵਿਆਜ ਮਿਲੇਗਾ।

ਇਨਵੈਸਟਮੈਂਟ ਕਰਨ ਵਾਲਿਆਂ `ਚ ਯੋਗਤਾ ਪਟੇਲ ਵਰਗੀ ਔਰਤ ਵੀ ਸ਼ਾਮਲ ਹੈ,ਜੋ ਸਿਰਫ਼ ਇਕੱਲੀ ਹੀ ਕਮਾਉਣ ਵਾਲੀ ਹੈ ਕਿਉਂਕਿ ਉਸਦੇ ਪਤੀ ਕਿਸੇ ਐਕਸੀਡੈਂਟ ਕਾਰਨ ਜੌਬ ਕਰਨ ਤੋਂ ਅਸਮਰੱਥ ਹਨ। ਅਜਿਹੇ ਹਾਲਾਤ ਦੇ ਬਾਵਜੂਦ ਯੋਗਤਾ ਨੇ ਬੱਚਤ ਕਰਕੇ ਅਗਰਵਾਲ ਦੀ ਕੰਪਨੀ `ਚ ਇਨਵੈਸਟਮੈਂਟ ਕੀਤੀ ਸੀ ਪਰ ਪੱਲੇ ਸਿਰਫ਼ ਨਿਰਾਸ਼ਾ ਹੀ ਪਈ ਅਤੇ ਬੱਚਤ ਵੀ ਹੱਥੋਂ ਚਲੀ ਗਈ।
ਇੱਕ ਐਡਮਿਸਟ੍ਰੇਟਰ ਵੱਲੋਂ ਅਗਰਵਾਲ ਦੀ ਮੁੱਖ ਕੰਪਨੀ ਅਤੇ ਬਾਕੀ ਕੰਪਨੀਆਂ ਦੀ ਜਾਂਚ ਕਰਕੇ ਰਿਪੋਰਟ ਸਬੰਧਤ ਅਧਿਕਾਰੀਆਂ ਨੂੰ ਸੌਂਪੀ ਜਾ ਚੁੱਕੀ ਹੈ।

Leave a Comment