ਘਰਾਂ ਦਾ ਸੰਕਟ : ਮਾਂ-ਪੁੱਤ ਟੈਂਟ `ਚ ਰਹਿਣ ਲਈ ਮਜ਼ਬੂਰ – ਸਾਊਥ ਆਸਟਰੇਲੀਆ (South Australia) ਦੇ ਪੋਰਟ ਲਿੰਕਨ ਦਾ ਹਾਲ

ਮੈਲਬਰਨ : ਪੰਜਾਬੀ ਕਲਾਊਡ ਟੀਮ

-ਸਾਊਥ ਆਸਟਰੇਲੀਆ (South Australia) ਦੇ ਪੋਰਟ ਲਿੰਕਨ ਵਿੱਚ ਮਾਂ-ਪੁੱਤ ਪਿਛਲੇ ਕੁੱਝ ਹਫ਼ਤਿਆਂ ਤੋਂ ਟੈਂਟ `ਚ ਰਹਿਣ ਲਈ ਮਜ਼ਬੂਰ ਹਨ, ਕਿਉਂਕਿ ਉਨ੍ਹਾਂ ਨੂੰ ਕਿਰਾਏ `ਤੇ ਕੋਈ ਵੀ ਘਰ ਨਹੀਂ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਘਰ ਖਾਲੀ ਪਏ ਹਨ। ਪਰ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਕੁੱਝ ਘਰ ਖਾਲੀ ਪਏ ਹਨ ਪਰ ਵਰਕਰਾਂ ਦੀ ਘਾਟ ਕਾਰਨ ਘਰਾਂ ਦੀ ਮੁਰੰਮਤ ‘ਚ ਲਈ ਦੇਰੀ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 34 ਸਾਲਾ ਮੈਟ ਟਰਨਰ ਅਤੇ ਉਸਦੀ 60 ਸਾਲਾ ਮਾਂ ਕ੍ਰਿਸਟੀ ਅਤੇ ਦੋ ਕੁੱਤੇ ਟੈਂਟ `ਚ ਰਹਿ ਰਹੇ ਹਨ। ਘਰ ਨਾਲ ਮਿਲਣ ਕਰਕੇ ਉਨ੍ਹਾਂ ਦਾ ਖ਼ਰਚਾ ਵੀ ਵਧ ਰਿਹਾ ਹੈ ਕਿਉਂਕਿ ਉਹ ਖਾਣ-ਪੀਣ ਦੀਆਂ ਸੰਭਾਲ ਕੇ ਨਹੀਂ ਰੱਖ ਸਕਦੇ ਅਤੇ ਮੌਕੇ ਦੇ ਮੌਕੇ ਮਾਰਕੀਟ ਚੋਂ ਲਿਆਉਣੀਆਂ ਪੈਂਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਖ਼ਰਚਾ ਵੀ ਵਧ ਰਿਹਾ ਹੈ।

ਇਸ ਬਾਬਤ ਹਿਊਮਨ ਸਰਵਿਸਜ ਮਨਿਸਟਰ ਨੈਟ ਕੁੱਕ (Human Services Minister Nat Cook) ਦਾ ਕਹਿਣਾ ਹੈ ਕਿ ਸਰਕਾਰ ਨੇ 650 ਘਰ ਘੱਟ ਆਮਦਨ ਵਾਲੇ ਲੋਕਾਂ ਨੂੰ ਦਿੱਤੇ ਹੋਏ ਹਨ, ਜਿਨ੍ਹਾਂ ਚੋਂ 93 ਪਰਸੈਂਟ ਘਰਾਂ `ਚ ਲੋਕ ਰਹਿ ਰਹੇ ਹਨ। ਜਦੋਂ ਖਾਲੀ ਘਰਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ।

Leave a Comment