ਆਸਟਰੇਲੀਆ ਦੇ ਡੇਅਰੀ ਫਾਰਮਰ ‘ਕੋਲਜ਼’ ਦੇ ਵਿਰੁੱਧ ਡਟੇ – ਦੋ ਦੁੱਧ ਫੈਕਟਰੀਆਂ ਖ੍ਰੀਦਣ ਤੋਂ ਰੋਕਣ ਲਈ ਯਤਨ

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ ਦੇ ਡੇਅਰੀ ਫਾਰਮਰ ਆਪਣੇ ਬਚਾਅ ਲਈ ਸੁਪਰ-ਮਾਰਕੀਟ ‘ਕੋਲਜ਼’ ਦੇ ਵਿਰੁੱਧ ਇੱਕਜੁੱਟ ਹੋ ਗਏ ਹਨ। ਫਾਰਮਰਜ਼ ਨੇ ਆਸਟਰੇਲੀਆ ਕੰਪੀਟੀਸ਼ਨ ਐਂਡ ਕੰਜਿ਼ਊਮਰ ਕਮਿਸ਼ਨ (Australian Competition and Consumer Commission (ACCC))ਦਾ ਦਰਵਾਜ਼ਾਂ ਖੜਕਾਇਆ ਹੈ ਕਿ ਕੋਲਜ਼ ਵੱਲੋਂ ਦੁੱਧ ਦੀਆਂ ਦੋ ਫ਼ੈਕਟਰੀਆਂ ਖ੍ਰੀਦਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਰੋਕਿਆ ਜਾਵੇ। ਡਰ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜੇਕਲ ਕੋਲਜ਼ ਨੇ ਦੁੱਧ ਦੇ ਪਲਾਂਟ ਖ੍ਰੀਦ ਲਏ ਤਾਂ ਉਹ ਇੱਕ ਡਾਲਰ ਪ੍ਰਤੀ ਲਿਟਰ ਦੇ ਹਿਸਾਬ ਨਾਲ ਵੇਚੇਗਾ। ਜਿਸ ਨਾਲ ਛੋਟੇ ਦੁਕਾਨਦਾਰਾਂ (ਰਿਟੇਲਰਜ਼) ਨੂੰ ਨੁਕਸਾਨ ਹੋਵੇਗਾ। ਕੋਲਜ਼ ਨੇ ਸਾਲ 2011 ਵਿੱਚ ਵੀ ਇੱਕ ਡਾਲਰ ਪ੍ਰਤੀ ਲਿਟਰ ਦੇ ਹਿਸਾਬ ਨਾਲ ਦੁੱਧ ਮਾਰਕੀਟ ਵਿੱਚ ਵੇਚਣ `ਤੇ ਲਾਇਆ ਸੀ।

ਦੁੱਧ ਪ੍ਰਾਸੈਸਿੰਗ ਕਰਨ ਵਾਲੇ ਸਾਪੁੱਟੋ (Saputo) ਦੀ ਮੈਨੇਜਮੈਂਟ ਨੇ ਅਪ੍ਰੈਲ ਵਿੱਚ ਐਲਾਨ ਕੀਤਾ ਕਿ ਜੇ ਕੰਪੀਟੀਸ਼ਨ ਕਮਿਸ਼ਨ ਵੱਲੋਂ ਮਨਜੂਰੀ ਦਿੱਤੇ ਜਾਣ ਤੋਂ ਬਾਅਦ ਆਪਣੇ ਵਿਕਟੋਰੀਆ ਵਿਚਲੇ ਲੇਵਰਟਨ ਵਾਲੇ ਪਲਾਂਟ ਅਤੇ ਨਿਊ ਸਾਊਥ ਵੇਲਜ਼ ਵਿਚਲੇ ਅਰਸਕਾਈਨ ਪਾਰਟ ਵਾਲੇ ਦੁੱਧ ਪ੍ਰਾਸੈਸਿੰਗ ਪਲਾਂਟ ਨੂੰ ‘ਕੋਲਜ ਸੁਪਰ-ਮਾਰਕੀਟ’ ਕੋਲ 105 ਮਿਲੀਅਨ ਡਾਲਰ `ਚ ਵੇਚ ਦੇਵੇਗਾ।

ਇਸ ਬਾਬਤ ਕਮਿਸ਼ਨ ਵੱਲੋਂ ਅਗਲੇ ਹਫ਼ਤੇ 14 ਸਤੰਬਰ ਨੂੰ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ। ਇਹ ਦਿਲਚਸਪੀ ਨਾਲ ਵੇਖਿਆ ਜਾ ਰਿਹਾ ਹੈ ਕਿ ਕੀ ਕਮਿਸ਼ਨ ਇਸ ਡੀਲ ਨੂੰ ਸਿਰੇ ਚੜ੍ਹਨ ਦੀ ਪ੍ਰਵਾਨਗੀ ਦੇਵੇਗਾ ਜਾਂ ਵਿਰੋਧ ਕਰੇਗਾ ਜਾਂ ਫਿਰ ਹੋ ਪਾਬੰਦੀਆਂ ਲਾ ਦੇਵੇਗਾ।

ਪਰ ਆਸਟਰੇਲੀਅਨ ਡੇਅਰੀ ਫਾਰਮਰ ਦੇ ਆਗੂ ਰਿਕ ਗਲੇਡੀਗੋਅ ਦਾ ਕਹਿਣਾ ਹੈ ਕਿ ਉਸਨੂੰ ਪੂਰੀ ਉਮੀਦ ਹੈ ਕਿ ਕਮਿਸ਼ਨ ਇਸ ਸੌਦੇ `ਤੇ ਰੋਕ ਲਾ ਦੇਵੇਗਾ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਜੇ ਸੌਦਾ ਸਿਰੇ ਚੜ੍ਹ ਗਿਆ ਤਾਂ ‘ਕੋਲਜ਼’ ਅਤੇ ਗਾਹਕਾਂ ਦਰਮਿਆਨ ਤੀਜੀ ਧਿਰ ਖ਼ਤਮ ਹੋ ਜਾਵੇਗੀ।

Leave a Comment