ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਨਕਦ ਦਰ (Cash Rate) ਨੂੰ 4.1% ‘ਤੇ ਹੋਲਡ ਰੱਖਿਆ

ਮੈਲਬਰਨ : ਪੰਜਾਬੀ ਕਲਾਊਡ ਟੀਮ

-ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਕਈਂ ਤਰਾਂ ਦੀਆਂ ਮਹੱਤਵਪੂਰਨ ਅਨਿਸ਼ਚਿਤਤਾਵਾਂ ਦੇ ਬਾਵਜੂਦ, ਲਗਾਤਾਰ ਤੀਜੇ ਮਹੀਨੇ ਲਈ ਨਕਦ ਦਰ (Cash Rate) ਨੂੰ 4.1% ‘ਤੇ ਹੋਲਡ ਰੱਖਿਆ ਹੈ। ਪਿਛਲੀ ਵਾਰ ਵਿਆਜ ਦਰਾਂ ਵਿੱਚ ਵਾਧਾ ਜੂਨ ਵਿੱਚ ਹੋਇਆ ਸੀ, ਪਿਛਲੇ ਮਈ ਤੋਂ ਲੈ ਕੇ ਹੁਣ ਤੱਕ 12 ਦਰਾਂ ਵਿੱਚ ਵਾਧਾ ਹੋਇਆ ਹੈ।

ਹੋਮ ਲੋਨ ਦੀ ਮੁੜ ਅਦਾਇਗੀ (Home loan repayments) ਨਾਲ ਸੰਘਰਸ਼ ਕਰ ਰਹੇ ਬਹੁਤ ਜ਼ਿਆਦਾ ਕਰਜ਼ਦਾਰਾਂ ਨੂੰ ਰਾਹਤ ਪ੍ਰਦਾਨ ਕਰਦਾ ਹੈ। ਹਾਲਾਂਕਿ, ‘ਵੱਡੇ ਚਾਰ’ ਬੈਂਕਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਕ੍ਰਿਸਮਸ ਤੋਂ ਪਹਿਲਾਂ ਆਸਟ੍ਰੇਲੀਆਈ ਘਰਾਂ ਦੇ ਮਾਲਕਾਂ ਨੂੰ ਇੱਕ ਹੋਰ ਵਿਆਜ ਦਰ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਆਰਬੀਏ ਦੇ ਗਵਰਨਰ ਡਾ ਫਿਲਿਪ ਲੋਵੇ (RBI Governor Dr. Philip Lowe) ਨੇ ਮੰਨਿਆ ਕਿ ਸੇਵਾਵਾਂ ਦੀ ਮਹਿੰਗਾਈ ਇੱਕ ਜੋਖਮ ਸੀ, ਅਤੇ ਹਾਈ ਇੰਫਲੇਸ਼ਨ (High Inflation) ਨੂੰ ਬਾਅਦ ਵਿੱਚ ਘਟਾਉਣਾ ਮਹਿੰਗਾ ਸਾਬਤ ਹੋ ਸਕਦਾ ਹੈ, ਜਿਸ ਨਾਲ ਵਿਆਜ ਦਰਾਂ  ਵਿਚ ਹੋਰ ਵਾਧਾ ਅਤੇ ਬੇਰੁਜ਼ਗਾਰੀ ਵੱਧ ਸਕਦੀ ਹੈ।

RBA ਨੇ ਅਗਸਤ 2024 ਵਿੱਚ ਪਹਿਲੀ ਵਿਆਜ ਦਰ ਕਟੌਤੀ ਦੀ ਭਵਿੱਖਬਾਣੀ ਕੀਤੀ ਹੈ ਅਤੇ ਨਾਲ ਹੀ ਦੱਸਿਆ ਕਿ 2025 ਤੱਕ ਦਰਾਂ 3% ਤੱਕ ਵਾਪਸ ਆਉਣ ਦੀ ਸੰਭਾਵਨਾ ਹੈ ਪਰ ਉਹ ਨਿਰਭਰ ਕਰਦਾ ਹੈ ਕਿ ਬਾਕੀ ਚੀਜ਼ਾਂ ਕਿੰਨੀ ਹੌਲੀ ਹੁੰਦੀਆਂ ਹਨ।

Leave a Comment