ਨਿਊ ਸਾਊਥ ਵੇਲਜ਼ ਦੇ ਟੀਚਰ (NSW Teachers) ਨਵੇਂ ਸਮਝੌਤੇ ਤੋਂ ਖੁਸ਼ – ਆਸਟਰੇਲੀਆ `ਚ ਸਭ ਤੋਂ ਵੱਧ ਮਿਲੇਗੀ ਤਨਖ਼ਾਹ

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ ਦੀ ਨਿਊ ਸਾਊਥ ਵੇਲਜ਼ ਸਟੇਟ ਦੇ ਟੀਚਰ (NSW Teachers) ਨਵੇਂ ਸਮਝੌਤੇ ਤੋਂ ਬਹੁਤ ਖੁਸ਼ ਹਨ। ਉਹ 9 ਅਕਤੂਬਰ ਤੋਂ ਦੇਸ਼ ਭਰ ਚੋਂ ਸਭ ਤੋਂ ਵੱਧ ਤਨਖ਼ਾਹ ਲੈਣ ਵਾਲੇ ਟੀਚਰ ਹੋਣਗੇ। ਹਰ ਨਵੇਂ ਟੀਚਰ ਦੀ ਪਹਿਲਾਂ ਦੇ ਮੁਕਾਬਲੇ ਜੌਬ ਸ਼ੁਰੂ ਕਰਨ `ਤੇ ਹੀ ਤਨਖ਼ਾਹ 9 ਹਜ਼ਾਰ ਡਾਲਰ ਸਲਾਨਾ ਵਧ ਜਾਵੇਗੀ। ਯੂਨੀਅਨ ਨੇ ਇਸਨੂੰ ਸਟੂਡੈਂਟਸ ਦੀ ਜਿੱਤ ਦੱਸਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਟੇਟ ਸਰਕਾਰ ਵੱਲੋਂ ਦਿੱਤੀ ਔਫਰ ਤੋਂ ਬਾਅਦ ਸਕੂਲਾਂ ਵਿੱਚ ਕੰਮ ਕਰ ਰਹੇ ਸਭ ਤੋਂ ਤਜਰਬੇ ਵਾਲੇ ਕੌਂਸਲਰਜ ਦੀ ਤਨਖ਼ਾਹ ਵੀ ਵਧ ਜਾਵੇਗੀ। ਨਿਊ ਸਾਊਥ ਵੇਲਜ਼ ਵਿੱਚ ਗਰੈਜੂਏਟ ਟੀਚਰ ਦੀ ਤਨਖ਼ਾਹ 9 ਅਕਤੂਬਰ ਤੋਂ 85 ਹਜ਼ਾਰ ਡਾਲਰ ਹੋ ਜਾਵੇਗੀ, ਹਾਲਾਂਕਿ ਸਾਊਥ ਆਸਟਰੇਲੀਆ ਵਿੱਚ ਇਸ ਵੇਲੇ ਇਹ ਗਰੇਡ ਸਭ ਤੋਂ ਘੱਟ 74 ਹਜ਼ਾਰ ਡਾਲਰ ਹੈ।
ਜਦੋਂ ਕਿ ਨਿਊ ਸਾਊਥ ਵੇਲਜ਼ ਵਿੱਚ ਸਭ ਤੋਂ ਵੱਧ ਗਰੇਡ ਵਾਲੇ ਟੀਚਰ ਦੀ ਤਨਖ਼ਾਹ ਇੱਕ ਲੱਖ 22 ਹਜ਼ਾਰ ਡਾਲਰ ਹੋ ਜਾਵੇਗੀ।

ਨਿਊ ਸਾਊਥ ਵੇਲਜ ਟੀਚਰਜ਼ ਫੈਡਰੇਸ਼ਨ ਦੇ ਐਕਟਿੰਗ ਪ੍ਰੈਜ਼ੀਡੈਂਟ ਹੈਨਰੀ ਰਾਜਿੰਦਰਾ ਨੇ ਨਵੇਂ ਸਮਝੌਤੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਆਖਿਆ ਕਿ ਵਧੀਆ ਤਨਖ਼ਾਹ ਹੋਣ ਕਰਕੇ ਹੋਰ ਲੋਕ ਵੀ ਟੀਚਿੰਗ ਵਾਲੇ ਪਾਸੇ ਆ ਸਕਦੇ ਹਨ ਜਿਸ ਨਾਲ ਟੀਚਰਾਂ ਦੀ ਸ਼ੌਰਟੇਜ ਪੂਰੀ ਹੋ ਸਕੇਗੀ।

Leave a Comment