ਮੈਲਬਰਨ : ਪੰਜਾਬੀ ਕਲਾਊਡ ਟੀਮ
-ਇਮੀਗਰੇਸ਼ਨ ਨਿਊਜ਼ੀਲੈਂਡ ਨੇ ਵਰਕ ਵੀਜ਼ੇ ਅਤੇ ਸਕਿਲਡ ਰੈਜ਼ੀਡੈਂਸ ਵੀਜ਼ੇ ਲਈ ਮੀਡੀਅਨ 31 ਡਾਲਰ 61 ਸੈਂਟ ਪ੍ਰਤੀ ਘੰਟਾ ਕਰ ਦਿੱਤੀ ਹੈ। (Immigration New Zealand has set the median wage for work visas and skilled residence visas to $31.61 an hour.), ਜੋ ਅਗਲੇ ਸਾਲ ਫ਼ਰਵਰੀ ਤੋਂ ਲਾਗੂ ਹੋਵੇਗੀ। ਭਾਵ ਜੇ ਕਿਸੇ ਨੇ ਵਰਕ ਵੀਜ਼ਾ ਜਾਂ ਰੈਜੀਡੈਂਸੀ ਅਪਲਾਈ ਕਰਨੀ ਹੈ ਤਾਂ ਉਸ ਕੋਲ ਮੀਡੀਅਨ ਵੇਜ ਦੇ ਹਿਸਾਬ ਨਾਲ ਜੌਬ ਔਫਰ ਹੋਣੀ ਲਾਜ਼ਮੀ ਹੋਵੇਗੀ। ਇਸ ਪਿੱਛੋਂ ਹੀ ਉਸਦੀ ਐਪਲੀਕੇਸ਼ਨ ਵਿਚਾਰੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀਡੀਅਨ ਵੇਜ `ਚ ਐਕਰੀਡਿਟਡ ਇੰਪਲੋਏਅਰ ਵੀਜ਼ਾ, ਸਕਿਲਡ ਮਾਈਗਰੈਂਟ ਵੀਜ਼ਾ ਕੈਟਾਗਿਰੀ, ਗਰੀਨ ਲਿਸਟ ਅਤੇ ਸੈਕਟਰ ਐਗਰੀਮੈਂਟ ਵਾਲੇ ਕੁੱਝ ਕਿੱਤੇ ਸ਼ਾਮਲ ਹਨ।
ਜਦੋਂ ਕਿ ਪੇਰੇਂਟਸ ਕੈਟਾਗਿਰੀ ਲਈ ਥ੍ਰੈੱਸ਼ਹੋਲਡ ਵੱਖਰਾ ਅੱਪਡੇਟ ਕੀਤਾ ਗਿਆ ਹੈ, ਜਦੋਂ ਕਿ ਟੂਰਿਜ਼ਮ ਤੇ ਹਾਸਪੀਟਿਲਟੀ ਲਈ ਵੱਖਰਾ ਥ੍ਰੈੱਸ਼ਹੋਲਡ ਅਪ੍ਰੈਲ 2024 ਵਿੱਚ ਅੱਪਡੇਟ ਕੀਤਾ ਜਾਵੇਗਾ।