ਥੰਡਰ-ਸਟੋਰਮ ਸੀਜ਼ਨ (Thunderstorm Season) ਵਿਚ ਆਸਟ੍ਰੇਲੀਆ ਵਾਸੀ ਹੋ ਜਾਵੋ ਸਾਵਧਾਨ ! – ਹੋ ਸਕਦਾ ਹੈ ਭਿਆਨਕ ਅਸਥਮਾ

ਮੈਲਬਰਨ : ਪੰਜਾਬੀ ਕਲਾਊਡ ਟੀਮ

ਹੈਲਥ ਪ੍ਰੋਫੈਸ਼ਨਲਸ (Health Professionals) ਨੇ ਆਸਟ੍ਰੇਲੀਆ ਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਪੋਲਨਸ ਦੀ ਗਿਣਤੀ ਵਧਣ (High Pollens Count) ਅਤੇ ਤੂਫਾਨ ਦੇ ਮੌਸਮ (Thunderstorm Season) ਦੀ ਸ਼ੁਰੂਆਤ ਦਾ ਮਿਸ਼ਰਣ ਇੱਕ ਘਾਤਕ ਸੁਮੇਲ ਹੋ ਸਕਦਾ ਹੈ। ਆਸਟ੍ਰੇਲੀਆ ਵਿੱਚ ਤੂਫਾਨ ਦੇ ਮੌਸਮ ਦੀ ਸ਼ੁਰੂਆਤ – ‘ਐਲਰਜੀ ਅਤੇ ਦਮੇ’ ਦੇ ਮਰੀਜ਼ਾਂ ਲਈ ਹੋਰ ਵਧੇਰੇ ਖ਼ਤਰੇ ਦਾ ਕਾਰਨ ਅਤੇ ਚਿੰਤਾ ਦਾ ਵਿਸ਼ਾ ਬਣਦੀ ਹੈ। 

ਆਸਟ੍ਰੇਲੀਆ ਦੁਨੀਆ ਦੇ ਸਭ ਤੋਂ ਵੱਧ ਐਲਰਜੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ, ਜਿਸ ਵਿੱਚ ਅੰਦਾਜ਼ਨ ਪੰਜ ਵਿੱਚੋਂ ਇੱਕ ਵਿਅਕਤੀ ਹੇ – ਫੀਵਰ (Hay Fever)  ਤੋਂ ਪੀੜਤ ਹੈ, ਅਤੇ ਦਮੇ (Asthma)  ਦੀਆਂ ਦਰਾਂ ਵੀ ਤੇਜੀ ਨਾਲ ਵੱਧਦੀਆਂ ਹਨ।

ਮੌਸਮ ਵਿਭਾਗ ਨੇ ਦੱਸਿਆ ਹੈ ਕਿ ਆਸਟ੍ਰੇਲੀਆ ਦੇ ਤੂਫਾਨ ਦਾ ਮੌਸਮ ਸਮੇ ਨਾਲੋਂ ਪਹਿਲਾਂ ਹੀ ਸ਼ੁਰੂ ਹੋ ਰਿਹਾ ਹੈ ਅਤੇ ਪੋਲਨਸ ਦੀ ਗਿਣਤੀ ਵੱਧ ਰਹੀ ਹੈ।  ਮਾਹਰਾਂ ਦਾ ਕਹਿਣਾ ਹੈ ਕਿ “ਥੰਡਰਸਟਰਮ ਅਸਥਮਾ ਜਾਨਲੇਵਾ ਹੋ ਸਕਦਾ ਹੈ, ਪਰ ਇਸ ਤੋਂ ਬਚਨ ਦੀ ਤਿਆਰੀ ਤੁਹਾਡੀ ਜਾਨ ਬਚਾ ਸਕਦੀ ਹੈ।” ਇਸ ਲਈ ਲੋਕਾਂ ਨੂੰ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।

Leave a Comment