ਮੈਲਬਰਨ `ਚ ਪੁਲੀਸ ਦੇ ਟਰੇਲਰ ਕੈਮਰੇ (Trailer Camera) ਤੋਂ ਲੋਕ ਹੈਰਾਨ ! – ਪੁੱਛਿਆ ਸਵਾਲ, ਇਹ ਕੀ ਹੈ ?

ਮੈਲਬਰਨ : ਪੰਜਾਬੀ ਕਲਾਊਡ ਟੀਮ
-ਸਾਊਥ ਮੈਲਬਰਨ ਦੀ ਕਲੈਰਨਡੰਨ ਸਟਰੀਨ `ਤੇ ਪਿਛਲੇ ਦਿਨੀਂ ਵੇਖੇ ਟਰੇਲਰ ਕੈਮਰੇ (Trailer Camera) ਤੋਂ ਲੋਕ ਹੈਰਾਨ ਹਨ। ਇੱਕ ਦੂਜੇ ਪੁੱਛ ਰਹੇ ਹਨ ਕਿ ਕੀ ਇਹ ਮੋਬਾਈਲ ਸਪੀਡ ਕੈਮਰਾ (Mobile Speed Camera) ਹੈ? ਕੀ ਇਹ ਫ਼ੋਨ ਡਿਟੈਕਟਰ ਕੈਮਰਾ ਹੈ? ਜੋ ਸੋਲਰ ਪੈਨਲਾਂ ਦੀ ਮੱਦਦ ਨਾਲ ਚੱਲ ਰਿਹਾ ਹੈ। ਇਸ ਬਾਰੇ ਲੋਕਾਂ ਨੇ ਆਨਲਾਈਨ ਫੋਟੋਜ ਵੀ ਪਾਈਆਂ ਸਨ ਅਤੇ ਸਵਾਲ ਪੁੱਛੇ ਸਨ ਕਿ ਆਖ਼ਰ ਇਹ ਕੈਮਰਾ ਪੁਲੀਸ ਨੇ ਕਿਉਂ ਲਾਇਆ ਹੈ?

ਇਸ ਪਿੱਛੋਂ ਵਿਕਟੋਰੀਆ ਪੁਲੀਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਦਰਅਸਲ ਇਹ ਟਰੇਲਰ ਸੀਸੀਟੀਵੀ ਕੈਮਰਾ (Trailer CCTV Camera)  ਹੈ, ਜੋ ਪਬਲਿਕ ਈਵੈਂਟਸ ਨੂੰ ਮੋਨੀਟਰ ਕਰਨ ਲਈ ਡਿਪਾਰਟਮੈਂਟ ਆਫ ਜਸਟਿਸ ਨੇ ਲਾਇਆ ਹੈ ਤਾਂ ਜੋ ਅਪਰਾਧ ਕਰਨ ਵਾਲਿਆਂ `ਤੇ ਨਜ਼ਰ ਰੱਖੀ ਜਾ ਸਕੇ।

Leave a Comment