ਸਾਵਧਾਨ ! ਕਾਰ `ਚ ਬਰੈੱਸਟ-ਫੀਡਿੰਗ ਪੰਪ (Breast Feeding Pump) ਵਰਤਣਾ ਗ਼ੈਰ-ਕਾਨੂੰਨੀ – ਨਵੀਂ ਬਣੀ ਮਾਂ ਨੂੰ 1161 ਡਾਲਰ ਜੁਰਮਾਨਾ

ਮੈਲਬਰਨ : ਪੰਜਾਬੀ ਕਲਾਊਡ ਟੀਮ
-ਆਪਣੇ ਬੱਚੇ ਨੂੰ ਦੁੱਧ ਪਿਲਾਉਣ ਲਈ ਚੱਲਦੀ ਕਾਰ `ਚ ਪੇਸੈਂਜਰ ਸੀਟ `ਤੇ ਬੈਠ ਕੇ ਬਰੈੱਸਟ-ਫੀਡਿੰਗ ਪੰਪ (breast feeding pump) ਵਰਤਣਾ ਗ਼ੈਰ-ਕਾਨੂੰਨੀ ਹੈ। ਕੁਈਨਜ਼ਲੈਂਡ `ਚ ਬੱਚੇ ਨੂੰ ਜਨਮ ਦੇ ਕੇ ਨਵੀਂ-ਨਵੀਂ ਬਣੀ ਮਾਂ ਨੂੰ ਅਜਿਹਾ ਕਰਨ ਬਦਲੇ 1161 ਡਾਲਰ ਜੁਰਮਾਨਾ ਭੁਗਤਣਾ ਪਿਆ ਹੈ।

ਇੱਕ ਰਿਪੋਰਟ ਅਨੁਸਾਰ ਮੇਗਨ ਸਿ਼ਮੌਕ (Megan Schmock) ਨਾਂ ਇੱਕ ਔਰਤ ਗੋਲਡ ਕੋਸਟ ਤੋਂ ਆਪਣੇ ਪਤੀ ਨਾਲ ਘਰ ਜਾ ਰਹੀ ਸੀ। ਰਸਤੇ ਵਿੱਚ ਉਸਨੇ ਪੇਸੈਂਜਰ ਸੀਟ `ਤੇ ਬੈਠਿਆਂ-ਬੈਠਿਆਂ ਬਰੈੱਸਟ-ਫੀਡਿੰਗ ਪੰਪ ਵਰਤ ਕੇ ਆਪਣੇ ਬੱਚੇ ਨੂੰ ਦੁੱਧ ਪਿਲਾ ਦਿੱਤਾ ਕਿਉਂਕਿ ਗੱਡੀ ਰੋਕਣ `ਤੇ ਟਾਈਮ ਲੱਗਣਾ ਸੀ। ਦੂਜੀ ਗੱਲ ਇਹ ਸੀ ਕਿ ਘਰ ਕਾਫੀ ਦੂਰ ਸੀ, ਇਸ ਕਰਕੇ ਰਸਤੇ `ਚ ਬੱਚੇ ਨੂੰ ਦੁੱਧ ਪਿਲਾਉਣਾ ਜ਼ਰੂਰੀ ਸੀ।

ਪਰ ਕੁਝ ਦਿਨਾਂ ਬਾਅਦ ਜਦੋਂ ਉਨ੍ਹਾਂ ਦੇ ਘਰ ਇੱਕ ਚਿੱਠੀ ਆਈ ਤਾਂ ਉਹ ਇਹ ਜਾਣ ਹੈਰਾਨ ਰਹਿ ਗਈ ਕਿ ਬਰੈੱਸਟ-ਫੀਡਿੰਗ ਪੰਪ ਦੀ ਚੱਲਦੀ ਗੱਡੀ `ਚ ਵਰਤੋਂ ਕਰਨ ਕਰਕੇ ਉਸ ਦੇ ਪਤੀ ਨੂੰ 1161 ਡਾਲਰ ਦਾ ਜ਼ੁਰਮਾਨਾ ਹੋ ਗਿਆ ਸੀ।

ਦੂਜੇ ਪਾਸੇ ਡਿਪਾਰਟਮੈਂਟ ਆਫ਼  ਟ੍ਰਾਂਸਪੋਰਟ ਐਂਡ ਮੇਨ ਰੋਡਜ (Department of Transport and Main Roads) ਦੇ ਇੱਕ ਸਪੋਕਸਪਰਸਨ ਅਨੁਸਾਰ ਡਾਕਟਰ ਕਿਸੇ ਮਰੀਜ਼ ਨੂੰ ਚੱਲਦੀ ਗੱਡੀ `ਚ ਸੀਟ ਬੈੱਲਟ ਨਾ ਲਾਉਣ ਬਾਰੇ ਛੋਟ ਦਿਵਾ ਸਕਦੇ ਹਨ ਪਰ ਬਰੈੱਸਟ-ਫੀਡਿੰਗ ਵਾਸਤੇ ਪੰਪ ਵਰਤਣ ਲਈ ਛੋਟ ਦੇਣ ਬਾਰੇ ਕੋਈ ਨਿਯਮ ਨਹੀਂ ਹੈ।

Leave a Comment