ਦੋ ਆਸਟਰੇਲੀਅਨ ਯੂਨੀਵਰਸਿਟੀਆਂ ਦੇ ਕੈਂਪਸ ਇੰਡੀਆ `ਚ ਖੁੱਲ੍ਹਣਗੇ -ਸਾਈਬਰ ਸਕਿਉਰਿਟੀ ਤੇ ਫਾਈਨਾਂਸ ਡੁਮੇਨ ਦੇ ਕੋਰਸ ਅਗਲੇ ਸਾਲ ਤੋਂ

ਮੈਲਬਰਨ : ਪੰਜਾਬੀ ਕਲਾਊਡ ਟੀਮ :-

ਆਸਟਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਦੇ ਕੈਂਪਸ ਇੰਡੀਆ ਵਿੱਚ ਖੁੱਲ੍ਹ ਜਾਣਗੇ। ਜਿਸ ਵਿੱਚ ਮੁੱਖ ਤੌਰ `ਤੇ ਸਾਈਬਰ ਸਕਿਉਰਿਟੀ ਅਤੇ ਫਾਈਨਾਂਸ ਡੁਮੇਨ ਤੋਂ ਇਲਾਵਾ ਹੋਰ ਕਈ ਕੋਰਸ ਸ਼ੁਰੂ ਹੋਣਗੇ। ਜਿਸ ਨਾਲ ਇੰਡੀਆ ਦੇ ਅਜਿਹੇ ਸਟੂਡੈਂਟਸ ਨੂੰ ਲਾਭ ਹੋਵੇਗਾ ਜੋ ਇੰਡੀਆ ਵਿੱਚ ਹੀ ਰਹਿ ਕੇ ਆਸਟਰੇਲੀਅਨ ਯੂਨੀਵਰਸਿਟੀ ਦੀ ਪੜ੍ਹਾਈ ਕਰਨੀ ਚਾਹੁੰਦੇ ਹਨ।

ਇੱਕ ਰਿਪੋਰਟ ਅਨੁਸਾਰ ਇਹ ਖੁਲਾਸਾ ਡਾ ਮੋਨਿਕਾ ਕੈਨੇਡੀ (Dr Monica Kennedy) ਨੇ ਕੀਤਾ ਹੈ, ਜੋ ਟਰੇਡ ਐਂਡ ਇਨਵੈਸਟਮੈਂਟ ਦੇ ਸੀਨੀਅਰ ਕਮਿਸ਼ਨਰ ਹਨ ਤੇ ਇਸ ਵੇਲੇ ਇੰਡੀਆ `ਚ ਗਏ ਹੋਏ ਹਨ। ਉਨ੍ਹਾਂ ਦੱਸਿਆ ਕਿ ਆਸਟਰੇਲੀਆ ਦੀ Deakin University (ਡੀਕਨ ਯੂਨੀਵਰਸਿਟੀ) ਅਤੇ Wollongong University (ਵੋਲਨਗੋਂਗ ਯੂਨੀਵਰਸਿਟੀ), ਗੁਜਰਾਤ ਦੇ ਗਾਂਧੀਨਗਰ ਜਿ਼ਲ੍ਹੇ ਵਿੱਚ ਬਣ ਰਹੇ ਗਿਫਟ ਸਿਟੀ (Gujarat International Finance Tec-City (GIFT City) ) ਵਿੱਚ ਕੈਂਪਸ ਸ਼ੁਰੂ ਕਰੇਗੀ। ਜਿਸ ਨਾਲ ਇੰਡੀਆ ਦੇ ਬਹੁਤ ਸਾਰੇ ਸਟੂਡੈਂਟਸ ਦੇ ਸੁਪਨੇ ਪੂਰੇ ਹੋ ਜਾਣਗੇ ਜੋ ਇੰਡੀਆ ਵਿੱਚ ਹੀ ਰਹਿ ਕੇ ਵਿਦੇਸ਼ੀ ਯੂਨੀਵਰਸਿਟੀਆਂ ਦੀ ਪੜ੍ਹਾਈ ਕਰਨੀ ਚਾਹੁੰਦੇ ਹਨ।

ਡਾ ਕੈਨੇਡੀ ਨੇ ਦੱਸਿਆ ਡੀਕਨ ਯੂਨੀਵਰਸਿਟੀ ਜੂਨ 2024 ਵਿੱਚ ਪਹਿਲੇ ਬੈਚ ਦੇ ਹਰ ਕੋਰਸ `ਚ 60 ਸਟੂਡੈਂਟਸ ਦਾਖ਼ਲ ਕਰੇਗੀ। ਮਾਸਟਰ ਇਨ ਸਾਈਬਰ ਸਕਿਉਰਿਟੀ (Masters in Cybersecurity (professional)) ਅਤੇ ਮਾਸਟਰ ਇਨ ਬਿਜ਼ਨਸ ਐਨਾਲੈਟਿਕਸ (Masters in Business Analytics) ਦੇ ਕੋਰਸ ਸ਼ੂਰੂ ਕਰੇਗੀ। ਜਦੋਂ ਯੂਨੀਵਰਸਿਟੀ ਆਫ ਵੋਲਨਗੋਂਗ ਵੱਲੋਂ ਗਰੈਜੂਏਟ ਸਰਟੀਫਿਕੇਟ ਇਨ ਕੰਪਿਊਟਿੰਗ (Graduate Certificate in Computing) ਅਤੇ ਮਾਸਟਰ ਔਫ ਕੰਪਿਊਟਿੰਗ ਇਨ ਡੁਮੇਨ ਫਾਈਨਾਂਸ (Master of Computing in the Finance domain ) ਵਿੱਚ ਕੋਰਸ ਸ਼ੁਰੂ ਕਰਨ ਦੀ ਯੋਜਨਾ ਹੈ।

Leave a Comment