ਮੈਲਬਰਨ : ਪੰਜਾਬੀ ਕਲਾਊਡ ਟੀਮ
– ਭਾਵੇਂ ਦੂਨੀਆ ਭਰ `ਚ ਕੋਵਿਡ ਮਹਾਂਮਾਰੀ ਦਾ ਡਰ ਬਿਲਕੁਲ ਘਟ ਗਿਆ ਹੈ ਪਰ ਆਸਟਰੇਲੀਆ ਦੇ ਹੈੱਲਥ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਕੋਵਿਡ-19 (Covid-19) ਵਾਇਰਸ ਅਜੇ ਵੀ ਮੌਜੂਦ ਹੈ, ਜਿਸ ਕਰਕੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਲਾਹ ਹੈ ਕਿ ਉਹ ਵੈਕਸੀਨ ਦੀ ਇੱਕ ਵਾਧੂ ਡੋਜ਼ ਲਗਵਾ ਲੈਣ।
ਹੈੱਲਥ ਮਨਿਸਟਰ ਮਾਰਕ ਬੁਟਲਰ ਦਾ ਕਹਿਣਾ ਹੈ ਕਿ ਵੈਕਸੀਨ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਜੇ ਕਿਸੇ ਦੀ ਉਮਰ 75 ਸਾਲ ਜਾਂ ਇਸ ਤੋਂ ਵੱਧ ਹੈ ਤਾਂ ਉਸ ਵਾਸਤੇ ਵਾਧੂ ਡੋਜ਼ ਲਵਾਉਣੀ ਚੰਗੀ ਗੱਲ ਹੈ।
ਆਸਟਰੇਲੀਆ `ਚ 75 ਸਾਲ ਜਾਂ ਵੱਧ ਉਮਰ ਵਾਲਿਆਂ ਲਈ ਸਲਾਹ -ਕੋਵਿਡ-19 (Covid-19) ਦੀ ਵਾਧੂ ਵੈਕਸੀਨ ਲਵਾਉਣ ਦਾ ਸੱਦਾ
