ਐਮਪੀ ਨੇ ਯੂਕੇ `ਚ ਪੜ੍ਹਾਉਣ ਲਈ ਦਿੱਤਾ ਅਸਤੀਫ਼ਾ – ਲਿਬਰਲ ਪਾਰਟੀ ਨਾਲ ਸਬੰਧਤ ਹੈ ਮੈਟ ਬੈਚ (Matt Bach)

ਮੈਲਬਰਨ : ਪੰਜਾਬੀ ਕਲਾਊਡ ਟੀਮ

-ਵਿਕਟੋਰੀਆ ਦੇ ਅੱਪਰ ਹਾਊਸ ਨਾਲ ਸਬੰਧਤ ਲਿਬਰਲ ਪਾਰਲੀਮੈਂਟ ਮੈਂਬਰ ਮੈਟ ਬੈਚ (Matt Bach) ਨੇ ਯੁਨਾਈਟਿਡ ਕਿੰਗਡਮ `ਚ ‘ਸੀਨੀਅਰ ਟੀਚਿੰਗ ਪੁਜੀਸ਼ਨ ਪ੍ਰਾਪਤ ਕਰਨ ਮਗਰੋਂ ਆਪਣੇ ਕਈ ਵਾਧੂ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ, ਹਾਲਾਂਕਿ ਬਤੌਰ ਐਮਪੀ ਉਹ ਇਸ ਸਾਲ ਦੇ ਅੰਤ ਤੱਕ ਰਹਿਣਗੇ। ਉਹ ਸ਼ੈਡੋ ਐਜ਼ੂਕੇਸ਼ਨ ਮਨਿਸਟਰ ਅਤੇ ਅੱਪਰ ਹਾਊਸ ਦੇ ਡਿਪਟੀ ਲੀਡਰ ਵਜੋਂ ਵੀ ਸੇਵਾਵਾਂ ਦੇ ਰਹੇ ਸਨ, ਜੋ ਤਿੰਨ ਸਾਲ ਪਹਿਲਾਂ ਪਾਰਲੀਮੈਂਟ ਲਈ ਚੁਣੇ ਗਏ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਇੱਕ ਸਟੇਟਮੈਂਟ ਰਾਹੀਂ ਲਿਬਰਲ ਪਾਰਟੀ ਦੇ ਲੀਡਰ ਜੌਹਨ ਪੇਸੁਟੋ ਨੂੰ ਆਪਣੇ ਇਰਾਦੇ ਬਾਰੇ ਜਾਣੂ ਕਰਵਾ ਦਿੱਤਾ ਸੀ।
ਮਿਸਟਰ ਬੈਚ ਪਹਿਲਾਂ ਟੀਚਰ ਅਤੇ ਡਿਪਟੀ ਪ੍ਰਿੰਸੀਪਲ ਰਹਿ ਚੁੱਕੇ ਹਨ, ਜੋ ਸਾਲ 2000 ਵਿੱਚ ਅੱਪਰ ਹਾਊਸ ਦੀ ਸੀਟ ਖਾਲੀ ਹੋਣ ਪਿੱਛੋਂ ਸਿਆਸਤ `ਚ ਆਏ ਸਨ।

Leave a Comment