ਮੈਲਬਰਨ : ਪੰਜਾਬ ਕਲਾਊਡ ਟੀਮ-
ਅੰਤਰਰਾਸ਼ਟਰੀ ਸੰਸਥਾ, ਇੰਟਰਨੈਸ਼ਨਲ ਮੌਨੇਟਰੀ ਫੰਡ (IMF) ਨੇ ਚੇਤਾਵਨੀ ਦਿੱਤੀ ਹੈ ਨਿਊਜ਼ੀਲੈਂਡ ਸਰਕਾਰ ਨੂੰ ਆਪਣੇ ਖ਼ਰਚਿਆਂ `ਤੇ ਕੰਟਰੋਲ ਕਰਨਾ ਚਾਹੀਦਾ ਹੈ, ਨਹੀਂ ਤਾਂ ਸਾਲ 2025 ਤੱਕ ਦੇਸ਼ ਨੂੰ ‘ਹਾਈ ਇਨਫਲੇਸ਼ਨ’ (High Inflation)ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਵ ਇਹ ਡੂੰਘੇ ਵਿੱਤੀ ਸੰਕਟ ਦੇ ਕਿਨਾਰੇ `ਤੇ ਖੜ੍ਹਾ ਹੈ।
ਆਈਐਮਐਫ ਅਨੁਸਾਰ ਦੇਸ਼ ਦੀ ਇਕਾਨਮੀ ਬਹੁਤ ਹੈ। ਜਿਸ ਦੌਰਾਨ ਚਾਲੂ ਸਾਲ ਦੌਰਾਨ ਅਤੇ ਅਗਲੇ ਸਾਲ ਤੱਕ ਗਰੋਥ ਰੇਟ 1 ਪਰਸੈਂਟ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ।
ਦੇਸ਼ ਦੇ ਫਾਈਨਾਂਸ ਮਨਿਸਟਰ ਗਰਾਂਟ ਰੌਬਰਟਸਨ (Finance Minister Grant Robertson) ਨੇ ਭਾਵੇਂ 4 ਬਿਲੀਅਨ ਡਾਲਰ ਦੀ ਬੱਚਤ ਦਾ ਐਲਾਨ ਕੀਤਾ ਹੈ ਪਰ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਹ ਬਹੁਤ ਘੱਟ ਹੈ।
ਦੂਜੇ ਪਾਸੇ ਨਿਊਜ਼ੀਲੈਂਡ ਦਾ ਡਾਲਰ ਵੀ ਅਮਰੀਕੀ ਡਾਲਰ ਦੇ ਮੁਕਾਬਲੇ ਥੱਲੇ ਖਿਸਕ ਗਿਆ ਹੈ।