ਮੈਲਬਰਨ : ਪੰਜਾਬੀ ਕਲਾਊਡ ਟੀਮ-
ਆਸਟਰੇਲੀਆ ਦੇ ਮੈਲਬਰਨ ਸਿਟੀ ਤੋਂ ਫਲਾਈਟ ਲੈ ਕੇ ਆਕਲੈਂਡ ਏਅਰਪੋਰਟ ਪੁੱਜੀ ਭਾਰਤੀ ਮੂਲ ਦੀ ਕੁੜੀ ਉਸ ਵੇਲੇ ਦੰਗ ਰਹਿ ਗਈ ਜਦੋਂ ਉਸਦੇ ਪ੍ਰੇਮੀ ਨੇ ਏਅਰਪੋਰਟ ਦੇ ਪਬਲਿਕ ਐਡਰੈੱਸ ਸਿਸਟਮ ਭਾਵ ਯਾਤਰੀਆਂ ਨੂੰ ਸੂਚਨਾ ਦੇਣ ਵਾਲੇ ਸਾਊਂਡ ਸਿਸਟਮ ਰਾਹੀਂ ਉਸਨੂੰ ਵਿਆਹ ਲਈ ਨਿਵੇਕਲੇ ਅੰਦਾਜ਼ ਵਿੱਚ ਪ੍ਰੋਪੋਜ਼ ( a unique marriage proposal) ਕਰ ਦਿੱਤਾ। ਇਸ ਵਾਸਤੇ ਉਸਨੇ ਸਟਾਫ਼ ਨਾਲ ਮਿਲ ਕੇ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ।
ਰਿਪੋਰਟਾਂ ਅਨੁਸਾਰ ਇਹ ਕਿੱਸਾ ਆਕਲੈਂਡ ਦੇ ਬੈਂਕਿੰਗ ਸਪੈਸ਼ਲਿਸਟ ਯਸ਼ਰਾਜ ਛਾਬੜਾ (Yashraj Chhabra) ਅਤੇ ਮੈਲਬਰਨ `ਚ ਪ੍ਰਾਜੈਕਟ ਮੈਨੇਜਰ ਵਜੋਂ ਕੰਮ ਕਰਨ ਵਾਲੀ ਰੀਆ ਸ਼ੁਕਲਾ ਨਾਲ ਸਬੰਧਤ ਹੈ।
ਆਪਣੇ ਨਿਵੇਕਲੇ ਅੰਦਾਜ਼ ਰਾਹੀਂ ਆਪਣੀ ਪ੍ਰੇਮਿਕਾ ਰੀਆ ਸ਼ੁਕਲਾ ਨੂੰ ਏਅਰਪੋਰਟ ਦੇ ਪਬਲਿਕ ਐਡਰੈੱਸ ਸਿਸਟਮ ਰਾਹੀਂ ਵਿਆਹ ਦਾ ਪ੍ਰਸਤਾਵ ਦੇਣ ਵਾਲਾ ਯਸ਼ਰਾਜ ਛਾਬੜਾ ਆਪਣੀ ਜਿ਼ੰਦਗੀ ਦੇ ਖ਼ੂਬਸੂਰਤ ਪਲਾਂ ਨੂੰ ਯਾਦਗਾਰੀ ਬਣਾਉਣਾ ਚਾਹੁੰਦਾ ਸੀ। ਭਾਵੇਂ ਕਿ ਸ਼ੁਰੂ ਵਿੱਚ ਉਸਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਕਿ ਏਅਰਪੋਰਟ ਸਟਾਫ਼ ਉਸਨੂੰ ਅਜਿਹਾ ਕਰਨ ਆਗਿਆ ਦੇਵੇਗਾ ਜਾਂ ਨਹੀਂ। ਪਰ ਐਨ ਮੌਕੇ `ਤੇ ਇੰਟਰਨੈਸ਼ਨਲ ਅਰਾਈਵਲ ਵਾਲੇ ਏਰੀਏ `ਚ ਏਅਰਪੋਰਟ ਸਟਾਫ਼ ਨੇ ਯਸ਼ਰਾਜ ਛਾਬੜਾ ਵੱਲੋਂ ਪ੍ਰੀ-ਰਿਕਾਰਡ ਆਡੀਉ ਕਲਿਪ ਚਲਾ ਦਿੱਤਾ। ਜਿਸ ਰਾਹੀਂ ਆਪਣਾ ਨਾਮ ਸੁਣ ਕੇ ਰੀਆ ਨੂੰ ਬਹੁਤ ਹੈਰਾਨੀ ਹੋਈ ਅਤੇ ਉਸਨੇ ਆਪਣੇ ਹੱਥ ਨਾਲ ਆਪਣਾ ਮੂੰਹ ਢਕ ਲਿਆ। ਨੇੜੇ ਆਉਣ `ਤੇ ਯਸ਼ਰਾਜ ਨੇ ਇੱਕ ਗੋਡਾ ਧਰਤੀ ਨਾਲ ਲਾ ਕੇ ਰੀਆ ਨੂੰ ਰਿੰਗ ਭੇਟ ਕਰਦਿਆਂ ਵਿਆਹ ਲਈ ਪ੍ਰੋਪੋਜ਼ ਕਰ ਦਿੱਤਾ। ਇਨ੍ਹਾਂ ਪਲਾਂ ਨੂੰ ਏਅਰਪੋਰਟ ਸਟਾਫ਼ ਨੇ ਕੈਮਰਿਆਂ ਵਿੱਚ ਕੈਦ ਕਰਕੇ ਯਾਦਗਾਰੀ ਬਣਾ ਲਿਆ। ਇਸ ਮੌਕੇ ਸਟਾਫ਼ ਅਤੇ ਹੋਰ ਯਾਤਰੀ ਵੀ ਨਿਵੇਕਲੀ ਪਹਿਲ ਨੂੰ ਵੇਖ ਕੇ ਬਹੁਤ ਖੁਸ਼ ਹੋਏ।
ਇਹ ਘਟਨਾ 18 ਅਗਸਤ ਦੀ ਹੈ, ਜਦੋਂਂ ਯਸ਼ਰਾਜ ਆਪਣੇ ਦਿਲ ਦਾ ਇਜ਼ਹਾਰ ਕਰਨ ਲਈ ਪਹਿਲਾਂ ਤਾਂ ਝਿਜਕ ਰਿਹਾ ਸੀ ਪਰ ਏਅਰਪੋਰਟ ਸਟਾਫ਼ ਦੇ ਸਹਿਯੋਗ ਨੇ ਉਸਦੇ ਅਰਮਾਨ ਪੂਰੇ ਕਰ ਦਿੱਤੇ।
ਇਸ ਸਮੇਂ ਚੀਫ਼ ਅਪਰੇਸ਼ਨ ਆਫੀਸਰ ਕਲੋਏ ਸੁਰਿਜ ਦਾ ਕਹਿਣਾ ਸੀ ਕਿ ਏਅਰਪੋਰਟ ਅਜਿਹੀ ਥਾਂ ਹੈ, ਜਿੱਥੇ ਬਹੁਤ ਸਾਰੇ ਲੋਕ ਆਪਣੇ ਪਿਆਰਿਆਂ ਨੂੰ ਮਿਲਣ ਸਮੇਂ ਅਕਸਰ ਈਮੋਸ਼ਲ ਹੋ ਜਾਂਦੇ ਹਨ। ਰੀਆ-ਯਸ਼ਰਾਜ (Riyya -Yashraj) ਵਾਲੇ ਮਾਮਲੇ `ਚ ਏਅਰਪੋਰਟ ਸਟਾਫ਼ ਇੱਕ ਵਿਲੱਖਣ ਮੈਰਿਜ ਪ੍ਰੋਪੋਜ਼ਲ (unique marriage proposal) `ਚ ਭੂਮਿਕਾ ਨਿਭਾ ਕੇ ਬਹੁਤ ਖੁਸ਼ ਹੈ।