ਮੈਲਬਰਨ (ਪੰਜਾਬੀ ਕਲਾਊਡ ਟੀਮ) – ਅੱਜ ਸਵੇਰੇ ਮੈਲਬਰਨ ਏਅਰਪੋਰਟ ‘ਤੇ ਧੁੰਦ ਦੇ ਕਾਰਨ ਜਹਾਜਾਂ ਦੀ ਆਵਾਜਾਈ ਕਾਫੀ ਜਿਆਦਾ ਪ੍ਰਭਾਵਿਤ ਹੋਣ ਦੀ ਖਬਰ ਹੈ। ਹਾਲਾਂਕਿ ਧੁੰਦ ਖਤਮ ਹੋਣ ਤੋਂ ਬਾਅਦ ਉਡਾਣਾ ਫਿਰ ਤੋਂ ਸ਼ੁਰੂ ਤਾਂ ਹੋ ਗਈਆਂ ਹਨ, ਪਰ ਏਅਰਪੋਰਟ ਜਾਣ ਵਾਲੇ ਯਾਤਰੀਆਂ ਨੂੰ ਏਅਰਪੋਰਟ ਅਥਾਰਟੀ ਵਲੋਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਏਅਰਲਾਈਨ ਨਾਲ ਰਾਬਤਾ ਕਾਇਮ ਕਰਕੇ ਏਅਰਪੋਰਟ ਲਈ ਰਵਾਨਾ ਹੋਣ ਤਾਂ ਜੋ ਏਅਰਪੋਰਟ ‘ਤੇ ਕਿਸੇ ਵੀ ਤਰ੍ਹਾਂ ਦੀ ਸੱਮਸਿਆ ਦਾ ਸਾਹਮਣਾ ਨਾ ਕਰਨਾ ਪਏ।
ਕਈ ਉਡਾਣਾ ਅਜੇ ਵੀ ਦੇਰੀ ਨਾਲ ਉੱਡ ਰਹੀਆਂ ਹਨ।