ਮੈਲਬਰਨ : ਪੰਜਾਬੀ ਕਲਾਊਡ ਟੀਮ
– ਜਿਸ ਤਰ੍ਹਾਂ ਦੁਨੀਆ ਭਰ `ਚ EV -Electric Vehicles ( ਇਲੈਕਟ੍ਰਿਕ ਵਹੀਕਲਜ) ਦਾ ਰੁਝਾਨ ਵਧ ਰਿਹਾ ਹੈ, ਉਸਦਾ ਫਾਇਦਾ ਲੈ ਕੇ ਆਸਟਰੇਲੀਆ ਆਪਣੀ ਇਕਾਨਮੀ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕਣ ਲੱਗ ਪਿਆ ਹੈ, ਕਿਉਂਕਿ ਈਵੀ ਬੈਟਰੀਆਂ ਲਈ ਵਰਤੀ ਜਾਣ ਵਾਲੀ ਧਾਤ ਲੀਥੀਅਮ ਵੱਡੀ ਮਾਤਰਾ ਵਿੱਚ ਆਸਟਰੇਲੀਆ `ਚ ਮੌਜੂਦ ਹੈ। ਅਜਿਹਾ ਹੋਣ ਨਾਲ ਆਸਟਰੇਲੀਆ ਦੀ ਫਾਸਿਲ ਫਿਊਲਜ਼ `ਤੇ ਨਿਰਭਰਤਾ ਵੀ ਘਟ ਜਾਵੇਗੀ।
ਬੈਟਰੀ ਮੈਟੀਅਰਲ ਬਣਾਉਣ ਵਾਲੀ ਕੰਪਨੀ ‘ਔਸਵੋਲਟ’ (AusVolt) ਨੇ ਵੈਸਟਰਨ ਆਸਟਰੇਲੀਆ ਦੇ ਬੈਂਟਲੇਅ ਸਿਟੀ ਵਿੱਚ ਆਪਣੀ ਖੋਜ ਅਤੇ ਡਿਵੈੱਲਪਮੈਂਟ ਲੈਬੋਰਟਰੀ ਖੋਲ੍ਹ ਦਿੱਤੀ ਹੈ। ਜਿਸ ਵਾਸਤੇ ਸਟੇਟ ਸਰਕਾਰ ਨੇ 3 ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਹੈ। ਜਿੱਥੇ ਈਵੀ ਬੈਟਰੀਆਂ ਲਈ ਵਰਤਿਆ ਜਾਣ ਵਾਲਾ ਮੇਨ ਪਾਰਟ “ਪ੍ਰੀਕਰਸਰ ਕੈਥੋਡ ਐਕਟਿਵ ਮੈਟੀਰੀਅਲ ਤਿਆਰ ਕੀਤਾ ਜਾਵੇਗਾ।
ਵੈਸਟਰਨ ਆਸਟਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਅਨੁਸਾਰ ਇਸ ਪਲਾਂਟ ਵਿੱਚ ਹਰ ਸਾਲ 40 ਹਜ਼ਾਰ ਟਨ ਪ੍ਰੀਕਰਸਰ ਮੈਟੀਰੀਅਲ ਤਿਆਰ ਕੀਤੇ ਜਾਣ ਦੀ ਆਸ ਹੈ।
ਜਿ਼ਕਰਯੋਗ ਹੈ ਕਿ ਫੈਡਰਲ ਸਰਕਾਰ ਨੇ 15 ਬਿਲੀਅਨ ਡਾਲਰ ਦਾ ਫੰਡ ਰੱਖਿਆ ਹੋਇਆ ਹੈ ਤਾਂ ਜੋ ਈਵੀ ਟੈਕਨਾਲੋਜੀ ਹੋਰ ਉਤਸ਼ਾਹਿਤ ਕੀਤਾ ਜਾ ਸਕੇ।