ਆਸਟਰੇਲੀਆ ਸਰਕਾਰ ਨੇ ਮਾਂ ਦੀਆਂ ਅੱਖਾਂ ਤੋਂ ਦੂਰ ਕੀਤੇ ਬੱਚੇ – ਦੁਖੀ ਹੋ ਕੇ ਮਾਂ ਨੇ ਭਾਰਤ ਜਾ ਕੇ ਕੀਤੀ ਆਤਮ-ਹੱਤਿਆ

ਮੈਲਬਰਨ : ਪੰਜਾਬੀ ਕਲਾਊਡ ਟੀਮ

-ਭਾਰਤੀ ਮੂਲ ਦੀ ਇੱਕ ਆਸਟਰੇਲੀਅਨ ਸਿਟੀਜ਼ਨ ਔਰਤ ਵੱਲੋਂ ਪਿਛਲੇ ਦਿਨੀਂ ਭਾਰਤ ਜਾ ਕੇ ਆਤਮ-ਹੱਤਿਆ ਕਰਨ ਪਿੱਛੋਂ ਉਸਦਾ ਖੁਦਕੁਸ਼ੀ ਨੋਟ ਸਾਹਮਣੇ ਆਇਆ ਹੈ। ਜਿਸ ਵਿੱਚ ਉਸਨੇ ਦੋਸ਼ ਲਾਇਆ ਹੈ ਕਿ ਬੱਚਿਆਂ ਦੀ ਕਸਟਡੀ ਨਾਲ ਸਬੰਧਤ ਆਸਟਰੇਲੀਆ ਦੇ ਸਖ਼ਤ ਕਾਨੂੰਨਾਂ ਤੋਂ ਤੰਗ ਆ ਕੇ ਆਤਮ-ਹੱਤਿਆ ਵਾਲਾ ਰਾਹ ਚੁਣਨ ਲਈ ਮਜ਼ਬੂਰ ਹੋ ਰਹੀ ਹੈ। ਉਸਨੇ ਆਸਟਰੇਲੀਆ ਦੀ ਸਿਟੀਜ਼ਨਸਿ਼ਪ ਵੀ ਛੱਡਣੀ ਚਾਹੀ ਸੀ ਤਾਂ ਜੋ ਆਪਣੇ ਬੱਚੇ ਇੰਡੀਆ ਲੈ ਕੇ ਆ ਸਕੇ ਪਰ ਅਜਿਹਾ ਨਹੀਂ ਹੋ ਸਕਿਆ।

ਇੱਕ ਰਿਪੋਰਟ ਅਨੁਸਾਰ ਸਿਡਨੀ ਵਾਸੀ 44 ਸਾਲਾ ਔਰਤ ਪ੍ਰੀਆਦਰਸ਼ਨੀ 18 ਅਗਸਤ ਨੂੰ ਇੰਡੀਆ ਗਈ ਸੀ ਤੇ ਉਸਨੇ ਖੁਦਕੁਸ਼ੀ ਕਰ ਲਈ ਸੀ। ਜਿਸ ਪਿੱਛੋਂ ਖੁਦਕੁਸ਼ੀ ਨੋਟ ਰਾਹੀਂ ਉਸਨੇ ਕਈ ਅਹਿਮ ਖੁਲਾਸੇ ਕੀਤੇ ਹਨ ਕਿ ਆਸਟਰੇਲੀਆ ਦੇ ਅਧਿਕਾਰੀਆਂ ਨੇ ਉਸਦੇ ਦੋ ਬੱਚਿਆਂ ਨੂੰ ਆਪਣੀ ਕਸਟਡੀ ਵਿੱਚ ਲੈ ਲਿਆ ਸੀ।

ਪਰਿਵਾਰ ਅਨੁਸਾਰ, ਦਰਅਸਲ ਉਸਨੇ ਆਪਣੇ 17 ਸਾਲ ਦੇ ਪੁੱਤਰ ਅਮਰਤਿਆ ਦਾ ਆਸਟਰੇਲੀਆ ਵਿੱਚ ਇੱਕ ਡਾਕਟਰ ਕੋਲੋਂ ਇਲਾਜ ਕਰਾਇਆ ਸੀ। ਪਰ ਸਹੀ ਇਲਾਜ ਨਾ ਹੋ ਹੋਣ ਕਰਕੇ ਉਸਨੇ ਡਾਕਟਰ ਖਿਲਾਫ਼ ਸਿ਼ਕਾਇਤ ਕਰ ਦਿੱਤੀ ਸੀ। ਜਿਸ ਪਿੱਛੋਂ ਆਸਟਰੇਲੀਅਨ ਅਥਾਰਿਟੀ ਨੇ ਉਸਦੇ ਪੁੱਤ ਤੇ ਧੀ ਅਪਰਾਜਿਤਾ ਨੂੰ ਇਹ ਕਹਿ ਕੇ ਆਪਣੀ ਕਸਟਡੀ ਵਿੱਚ ਲੈ ਲਿਆ ਕਿ ਪ੍ਰੀਆ ਨੇ ਆਸਟਰੇਲੀਆ ਦੇ ਕਾਨੂੰਨ ਮੁਤਾਬਕ ਆਪਣੇ ਬੱਚਿਆਂ ਦੀ ਸਹੀ ਦੇਖਭਾਲ ਨਹੀਂ ਸੀ ਕੀਤੀ, ਜੋ ਦੋਵੇਂ ਆਸਟਰੇਲੀਆ ਦੇ ਸਿਟੀਜ਼ਨ ਹਨ।

ਇਸ ਪਿੱਛੋਂ ਜੋ ਕੁੱਝ ਹੋਇਆ, ਉਸਤੋਂ ਪ੍ਰੀਆ ਬਹੁਤ ਪ੍ਰੇਸ਼ਾਨ ਸੀ। ਉਹ ਬੱਚਿਆਂ ਨੂੰ ਲੈ ਆਪਣੇ ਮਾਪਿਆਂ ਕੋਲ ਇੰਡੀਆ ਲੈ ਕੇ ਜਾਣਾ ਚਾਹੁੰਦੀ ਸੀ ਪਰ ਆਸਟਰੇਲੀਆ ਦੇ ਕਾਨੂੰਨਾਂ ਨੇ ਬੱਚਿਆਂ ਨੂੰ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਜਿਸ ਪਿੱਛੋਂ ਪ੍ਰੀਆ ਇਕੱਲੀ ਹੀ 18 ਅਗਸਤ ਨੁੰ ਇੰਡੀਆ (ਬੰਗਲੌਰ) ਚਲੀ ਗਈ। ਜਿੱਥੋਂ ਉਸਨੇ ਆਪਣਾ ਸਮਾਨ ਆਪਣੇ ਮਾਪਿਆਂ ਦੇ ਐੱਡਰੈੱਸ `ਤੇ ਕੋਰੀਅਰ ਕਰਵਾ ਦਿੱਤਾ ਅਤੇ ਆਪ ਖੁਦਕੁਸ਼ੀ ਕਰ ਲਈ।

ਰਿਪੋਰਟ ਅਨੁਸਾਰ ਪ੍ਰੀਆ, ਰਿਟਾਇਰਡ ਪ੍ਰੋਫ਼ੈਸਰ ਐਸਐਸ ਦੇਸਾਈ ਅਤੇ ਸ਼ੋਭਾ ਦੀ ਬੇਟੀ ਸੀ, ਜੋ ਧਾਰਵਾਦ ਦੇ ਸਪਤਪੁਰਾ ਵਿੱਚ ਰਹਿੰਦੇ ਹਨ। ਧਾਰਵਾਦ ਦੇ ਕਲਿਆਨ ਨਗਰ ਵਾਸੀ ਲੰਿਗਾਰਾਜ ਪਾਟਿਲ ਨਾਲ ਵਿਆਹੀ ਸੀ ਅਤੇ ਇਸ ਵੇਲੇ ਦੋਵੇਂ ਜੀਅ ਸਿਡਨੀ ਵਿੱਚ ਸੈਟਲ ਸਨ।

Leave a Comment