ਆਸਟਰੇਲੀਆ ਦੇ ਨਵੇਂ ਹਾਈ ਕਮਿਸ਼ਨਰ ਨੇ ਅਹੁਦਾ ਸੰਭਾਲਿਆ – “ਭਾਰਤ ਨਾਲ ਚਾਹੁੰਦੇ ਹਾਂ ਗੂੜ੍ਹੀ ਦੋਸਤੀ”

ਮੈਲਬਰਨ : ਪੰਜਾਬੀ ਕਲਾਊਡ ਟੀਮ

“ਆਸਟਰੇਲੀਆ, ਭਾਰਤ ਨਾਲ ਆਪਸੀ ‘ਦੋਸਤੀ’ ਹੋਰ ਵੀ ਮਜ਼ਬੂਤ ਕਰਨੀ ਚਾਹੁੰਦਾ ਹੈ।” ਇਹ ਕਹਿਣਾ ਹੈ ਨਵੀਂ ਦਿੱਲੀ `ਚ ਆਸਟਰੇਲੀਆ ਦੇ ਨਵੇਂ ਨਿਯੁਕਤ ਹੋਏ ਹਾਈ ਕਮਿਸ਼ਨਰ ਫਿਲਿਪ ਗਰੀਨ (Philip Green) ਦਾ। ਜਿਨ੍ਹਾਂ ਨੇ ਪਿਛਲੇ ਦਿਨੀਂ ਰਾਸ਼ਟਰਪਤੀ ਭਵਨ ਵਿੱਚ ਆਪਣੀ ਨਿਯੁਕਤੀ ਦੇ ਦਸਤਾਵੇਜ਼ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੁਰੂ ਨੂੰ ਸੌਂਪੇ ਸਨ।

ਨਵ-ਨਿਯੁਕਤ ਹਾਈ ਕਮਿਸ਼ਨਰ ਨੇ ਦੱਸਿਆ ਕਿ ਉਸਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਭਾਰਤ `ਚ 22ਵੇਂ ਹਾਈ ਕਮਿਸ਼ਨਰ ਵਜੋਂ ਨਿਯੁਕਤ ਹੋਏ ਹਨ। ਇਹ ਰਿਸ਼ਤਾ ਦੋਹਾਂ `ਚ ਸਾਂਝੇ ਪੁਲ ਵਾਂਗ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਭਾਰਤੀ ਮੂਲ ਦੇ ਕਰੀਬ 10 ਲੱਖ ਲੋਕ ਦੋਹਾਂ `ਚ ਆਪਸੀ ਮਿਲਵਰਤਨ ਵਧਾਉਣ ਲਈ ਕੰਮ ਕਰ ਰਹੇ ਹਨ।

ਜਿ਼ਕਰਯੋਗ ਹੈ ਕਿ ਫਿਲਿਪ ਗਰੀਨ ਕੁੱਝ ਦਿਨ ਪਹਿਲਾਂ ਆਪਣੀ ਪਤਨੀ ਪ੍ਰੋਫ਼ੈਸਰ ਸੂਸਨ ਮਾਰਕਸ ਨਾਲ ਭਾਰਤ ਪੁੱਜੇ ਸਨ, ਜੋ ਪਹਿਲਾਂ ਜਰਮਨੀ ਵਿੱਚ ਨਿਯੁਕਤ ਸਨ।

Leave a Comment