ਮੈਲਬਰਨ : ਪੰਜਾਬੀ ਕਲਾਊਡ ਟੀਮ
– ਆਸਟਰੇਲੀਆ `ਚ ਸਭ ਤੋਂ ਵੱਡੀ ਉਮਰ ਦੀ ਮੰਨੀ ਜਾਣ ਵਾਲੀ ਬਜ਼ੁਰਗ ਅੱਜ ਵੀ ਹਫ਼ਤੇ `ਚ ਤਿੰਨ ਦਿਨ ਕਸਰਤ ਕਰਨ ਲਈ ਜਿਮ ਜਾਂਦੀ ਹੈ, ਜੋ ਇਸ ਹਫ਼ਤੇ ਸ਼ਨੀਵਾਰ ਨੂੰ ਆਪਣਾ 111ਵਾਂ ਜਨਮ ਦਿਨ ਮਨਾਏਗੀ।
ਪ੍ਰਾਪਤ ਜਾਣਕਾਰੀ ਅਨੁਸਾਰ Catherina van der Linden (ਕੈਥਰੀਨਾ ਲਿਡਨ) ਨਾਂ ਦੀ ਇਹ ਔਰਤ ਸਾਊਥ ਆਸਟਰੇਲੀਆ ਵਿੱਚ ਰਹਿੰਦੀ ਹੈ। ਜੋ ਇਸ ਵੇਲੇ ਪੜਦਾਦੀ ਹੈ ਅਤੇ ਸਾਲ 1912 ਵਿੱਚ ਨੀਦਰਲੈਂਡਜ `ਚ ਜਨਮੀ ਸੀ। ਜਿਸ ਬਾਰੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਡੱਚ ਐਥਨੀਸਿਟੀ ਨਾਲ ਸਬੰਧਤ ਰੱਖਣ ਵਾਲੀ ਦੁਨੀਆਂ ਦੀ ਸਭ ਤੋਂ ਵੱਡੀ ਉਮਰ ਦੀ ਔਰਤ ਹੈ। ਜੋ ਸਾਲ 1955 ਵਿੱਚ ਆਸਟਰੇਲੀਆ `ਚ ਆਈ ਸੀ। ਜਿਸ ਨੇ ਅੰਗੂਰ ਤੋੜਨ, ਨਰਸਿੰਗ ਅਸਿਸਟੈਂਟ ਅਤੇ ਟਾਈਪਿਸਟ ਵਜੋਂ ਜੌਬ ਕੀਤੀ ਸੀ।
ਇਸ ਵੇਲੇ ਉਹ Southern Cross Care’s West Beach Residential Care (ਸਾਊਥਰਨ ਕਰੌਸ ਕੇਅਰ ਦੇ ਵੈਸਟ ਬੀਚ ਰੈਜੀਡੈਂਸ਼ਲ ਕੇਅਰ) ਵਿੱਚ ਰਹਿੰਦੀ ਹੈ। ਉਸਦੀ ਵੱਡੀ ਬੇਟੀ ਮਾਰੀਐਲਾ ਹੌਕਿੰਗ ਦਾ ਕਹਿਣਾ ਹੈ ਕਿ ਉਸਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਉਸਦੀ ਮਾਂ ਸਿਹਤਮੰਦ ਜਿ਼ੰਦਗੀ ਬਤੀਤ ਕਰ ਰਹੀ ਹੈ।
ਮਿਸਿਜ਼ ਲਿਡਨ ਦਾ ਮੰਨਣਾ ਹੈ ਕਿ ਉਸਦੀ ਲੰਬੀ ਸਿਹਤ ਦਾ ਰਾਜ, ਉਸਦੀ ਰੋਜ਼ਾਨਾ ਐਕਵਿਟੀ ਹੈ ਅਤੇ ਰੋਜ਼ਾਨਾ ਦਸ ਮਿੰਟ ਸਾਈਕਲ ਚਲਾਉਂਦੀ ਹੈ। ਜਿਸਦੇ 4 ਪੁੱਤ, 10 ਪੋਤੇ-ਪੋਤੀਆਂ ਅਤੇ 15 ਪੜਪੋਤੇ-ਪੜਪੋਤੀਆਂ ਹਨ।
West Beach Residential Care manager Catherine Willoughby (ਵੈਸਟ ਬੀਚ ਰੈਜੀਡੈਂਸ਼ਲ ਕੇਅਰ ਮੈਨੇਜਰ ਕੈਥਰੀਨ) ਦਾ ਕਹਿਣਾ ਕਿ ਮਿਸਿਜ ਲਿਡਨ ਆਪਣੇ ਸਾਥੀਆਂ ਲਈ ਪ੍ਰੇਰਣਾਸਰੋਤ ਹੈ।