ਮੈਲਬਰਨ : ਪੰਜਾਬੀ ਕਲਾਊਡ ਟੀਮ
-ਭਾਵੇਂ ‘ਪ੍ਰੇਮ ਦਾ ਪ੍ਰਤੀਕ’ ਸਮਝਿਆ ਵਾਲਾ ਗੁਲਾਬ ਦਾ ਮਹਿਕਾਂ ਵੰਡਦਾ ਫੁੱਲ ਹਰ ਕਿਸੇ ਨੂੰ ਖੁਸ਼ੀ ਦਿੰਦਾ ਹੈ ਪਰ ਕਈ ਵਾਰ ਵਿਦੇਸ਼ੀ ਧਰਤੀ `ਤੇ ਜੇਬ ਵੀ ਖਾਲੀ ਕਰਵਾ ਦਿੰਦਾ ਹੈ। ਅਜਿਹਾ ਹੀ ਵਾਪਰਿਆ ਇੱਕ ਔਰਤ ਬਲੌਗਰ ਨਾਲ, ਜੋ ਦੋਹਾ ਤੋਂ ਪਰਥ ਸਿਟੀ ਦੇ ਏਅਰਪੋਰਟ `ਤੇ ਉੱਤਰੀ ਸੀ ਅਤੇ ਮਾਮੂਲੀ ਜਿਹੀ ਲਾਪ੍ਰਵਾਹੀ ਕਾਰਨ ਕਰੀਬ 2 ਹਜ਼ਾਰ ਡਾਲਰ ਦਾ ਜੁਰਮਾਨਾ ਭਰਨ ਲਈ ਮਜਬੂਰ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ “Skywardsfreak” ਵਜੋਂ ਜਾਣੀ ਜਾਂਦੀ ਬਲੌਗਰ Lays Laraya (ਲੇਇਸ ਲਾਰਾਇਆ ) ਨਾਲ ਵਾਪਰੀ। ਜਿਸਨੂੰ ਕਤਰ ਏਅਰਵੇਜ਼ ਲੌਂਜ ਵਿੱਚ ਸਟਾਫ਼ ਨੇ ਆਸਟਰੇਲੀਆ ਦੀ ਫਲਾਈਟ ਲੈਣ ਤੋਂ ਪਹਿਲਾਂ ਇੱਕ ਗੁਲਾਬ ਦਾ ਫੁੱਲ ਭੇਟ ਕੀਤਾ ਸੀ। ਜਿਸਨੂੰ ਉਸਨੇ ਸਾਂਭ ਕੇ ਰੱਖ ਲਿਆ। ਪਰ ਜਦੋਂ ਪਰਥ ਏਅਰਪੋਰਟ `ਤੇ ਉੱਤਰੀ ਤਾਂ ਉੱਥੇ ਦਿੱਤੇ ਜਾਣ ਵਾਲੇ ਪੇਸੈਂਜਰ ਕਾਰਡ ਉੱਤੇ ਇਸ ਫੁੱਲ ਬਾਰੇ ਜਿ਼ਕਰ ਕਰਨਾ ਭੁੱਲ ਗਈ। ਜਿਸ ਕਰਕੇ ਏਅਰਪੋਰਟ ਅਧਿਕਾਰੀਆਂ ਨੇ ਉਸਨੂੰ 1878 ਡਾਲਰ ਦਾ ਜੁਰਮਾਨਾ ਕਰ ਦਿੱਤਾ ਕਿ ਉਸਨੇ ਆਪਣੇ ਕੋਲ ਗੁਲਾਬ ਦਾ ਫੁੱਲ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ। ਇਸਨੂੰ ਕਾਰਡ ਵਿੱਚ ਗਲਤ ਜਾਂ ਮਿਸਲੀਡਿੰਗ (ਗੁੰਮਰਾਹ ਕਰਨ ਵਾਲੀ) ਜਾਣਕਾਰੀ ਮੰਨਿਆ ਗਿਆ।