ਮੈਲਬਰਨ : ਪੰਜਾਬੀ ਕਲਾਊਡ ਟੀਮ-
ਅੱਜਕੱਲ੍ਹ ਦੁਨੀਆ ਭਰ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਚੈਟ-ਜੀਪੀਟੀ ਅਤੇ ਹੋਰ ਤਕਨੀਕਾਂ ਦੇ ਮਨੁੱਖੀ ਜੀਵਨ ‘ਤੇ ਪੈਣ ਵਾਲੇ ਅਸਰ ਬਾਰੇ ਭਾਰਤੀ ਮੂਲ ਦਾ ਪਰਵਾਸੀ ਭਾਈਚਾਰਾ ਵੀ ਸੁਚੇਤ ਹੋਣ ਲੱਗ ਪਿਆ ਹੈ।
ਇਸ ਸਬੰਧ ਵਿੱਚ ਮੈਲਬਰਨ ‘ਚ ਕਨਸੁਲੇਟ ਜਨਰਲ ਆਫ ਇੰਡੀਆ (ਮੈਲਬਰਨ) ਵੱਲੋਂ ANZ-INDIA ਬਿਜ਼ਨਸ ਚੈਂਬਰ ਦੇ ਸਹਿਯੋਗ ਨਾਲ ਇੱਕ ਵਪਾਰਕ ਸਮਾਗਮ ਦੇ ਨਾਲ-ਨਾਲ ਤਕਨਾਲੋਜੀ ਕਾਨਫਰੰਸ ਕਰਵਾਈ ਗਈ।
ਪੈਨਲ ਵਿਚਾਰ-ਵਟਾਂਦਰੇ ਦੌਰਾਨ ਡਾਟਾ ਸਕਿਉਰਿਟੀ, ਚੈਟ-ਜੀਪੀਟੀ ਅਤੇ ਜਨਰੇਟਿਵ AI ਵਿਸ਼ਿਆਂ ‘ਤੇ ਚਰਚਾ ਕੀਤੀ ਗਈ। ਇਹ ਵੀ ਸਵਾਲ ਵੀ ਉਭਰਿਆ ਕਿ ਨਵੀਂ ਤਕਨੀਕਾਂ ਮਨੁੱਖੀ ਇੰਟੈਲੀਜੈਂਸ ਲਈ ਮੱਦਦਗਾਰ ਹਨ ਜਾਂ ਖਤਰਾ ?
ਇਸ ਸਮਾਗਮ ਵਿੱਚ ਟੈਕਨੋ ਖੇਤਰ ਦੀਆਂ ਵੱਖ-ਵੱਖ ਕਾਰਪੋਰੇਟ ਸੰਸਥਾਵਾਂ, ਵੱਖ-ਵੱਖ ਚੈਂਬਰਾਂ ਦੇ ਮੈਂਬਰਾਂ ਅਤੇ ਇਨਵੈਸਟ ਵਿਕਟੋਰੀਆ ਨੇ ਹਾਜਰੀ ਭਰੀ।