Gender Pay Gap in Australia: Jobs and Skills Australia ਵੱਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਕ, ਆਸਟਰੇਲੀਆ ਵਿੱਚ 98% ਨੌਕਰੀਆਂ ਵਿੱਚ ਔਰਤਾਂ ਨੂੰ ਮਰਦਾਂ ਨਾਲੋਂ ਔਸਤ ਤੌਰ ‘ਤੇ ਸਿਰਫ 70 ਸੈਂਟ ਪ੍ਰਤੀ ਡਾਲਰ ਹੀ ਤਨਖਾਹ ਮਿਲਦੀ ਹੈ। ਇਸੇ ਨੂੰ “ਮਾਂ ਹੋਣ ਦੀ ਸਜ਼ਾ” (Motherhood Penalty) ਵੀ ਆਖਿਆ ਜਾਂਦਾ ਹੈ, ਜਿਸ ਤਹਿਤ ਔਰਤਾਂ ਦੀ ਆਮਦਨ ਬੱਚਾ ਹੋਣ ਦੇ ਪੰਜ ਸਾਲਾਂ ਵਿੱਚ 55% ਤੱਕ ਘਟ ਜਾਂਦੀ ਹੈ।
ਇਹ ਪ੍ਰਭਾਵ ਸਭ ਤੋਂ ਵੱਧ First Nations (ਮੂਲ ਨਿਵਾਸੀ) ਔਰਤਾਂ ‘ਤੇ ਪੈਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨੌਕਰੀਆਂ ਦੀ ਵੰਡ ਅਜੇ ਵੀ ਲਿੰਗ ਦੇ ਆਧਾਰ ‘ਤੇ ਹੋ ਰਹੀ ਹੈ, ਜੋ ਆਸਟਰੇਲੀਆ ਵਰਗੇ ਮੁਲਕ ਦੀ ਸਭ ਤੋਂ ਵੱਡੀ ਤਰਾਸ਼ਦੀ ਹੈ । ਸਗੋਂ ਦੂਸਰੇ ਪਾਸੇ ਇਸਦਾ ਆਮਦਨ ਅਤੇ ਉਤਪਾਦਕਤਾ ‘ਤੇ ਵੀ ਨਕਾਰਾਤਮਕ ਅਸਰ ਪੈ ਰਿਹਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜਦ ਤਕ ਪੇਮਾਨਿਆਂ ਅਤੇ ਨੌਕਰੀ ਵੰਡ ਵਿੱਚ ਲਿੰਗ ਅਧਾਰਤ ਵਰਤਾਰੇ ਨਹੀਂ ਟੁੱਟਦੇ, ਤਦ ਤਕ ਆਸਟਰੇਲੀਆ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਸਮਰੱਥ ਨਹੀਂ ਬਣ ਸਕਦੀ ।
ਇਸ ਬਾਬਤ ਕੌਮੀ ਪੱਧਰ ਤੇ ਕਿਸੇ ਵੱਡੇ ਸੰਘਰਸ਼ ਦੀ ਮੌਜੂਦਾ ਸਮਿਆਂ ਵਿੱਚ ਸਖ਼ਤ ਲੋੜ ਹੈ ।