ਆਸਟਰੇਲੀਆ ‘ਚ PTE ਅੰਗਰੇਜ਼ੀ ਟੈਸਟ ‘ਚ ਕੁੱਝ ਰਿਆਇਤਾਂ ।

ਲੇਬਰ ਸਰਕਾਰ ਨੇ ਕੁਝ ਵੀਜ਼ਿਆਂ ਲਈ ਅੰਗਰੇਜ਼ੀ ਟੈਸਟ ਦੀਆਂ ਘੱਟੋ-ਘੱਟ ਨੰਬਰਾਂ ਦੀ ਲੋੜ ਘਟਾ ਦਿੱਤੀ ਹੈ। ਉਦਾਹਰਨ ਵਜੋਂ, ਪੀਅਰਸਨ ਟੈਸਟ (PTE) ਵਿੱਚ ਮਿਨੀਮਮ ਸਕੋਰ 30 ਦੀ ਥਾਂ 24 ਕਰ ਦਿੱਤਾ ਗਿਆ ਹੈ। ਹਾਲਾਂਕਿ ਆਈਲਟਸ (IELTS) ਦੀ ਲੋੜ ਵਿੱਚ ਅਜੇ ਕੋਈ ਤਬਦੀਲੀ ਨਹੀਂ ਕੀਤੀ ਗਈ।

ਇਸ ਫ਼ੈਸਲੇ ‘ਤੇ ਵਿਵਾਦ ਖੜਾ ਹੋ ਗਿਆ ਹੈ।

ਵਿਰੋਧ ਕਰਨ ਵਾਲੇ ਕਹਿੰਦੇ ਹਨ ਕਿ ਇਹ ਫ਼ੈਸਲਾ ਹਾਊਸਿੰਗ ਅਤੇ ਇਨਫਰਾਸਟਰਕਚਰ ਉੱਤੇ ਮਾਈਗ੍ਰੇਸ਼ਨ ਦਾ ਦਬਾਅ ਹੋਰ ਵਧਾਏਗਾ।

ਸਮਰਥਕ ਕਹਿੰਦੇ ਹਨ ਕਿ ਇਹ ਕਦਮ ਟੈਸਟਾਂ ਵਿਚਲੇ ਗ਼ੈਰ-ਬਰਾਬਰੀ ਦੇ ਮਾਪਦੰਡਾਂ ਨੂੰ ਠੀਕ ਕਰਦਾ ਹੈ।

ਇਸ ਮਾਮਲੇ ਨੇ ਆਸਟਰੇਲੀਆ ਦੀ ਮਾਈਗ੍ਰੇਸ਼ਨ ਨੀਤੀ ਬਾਰੇ ਨਵੀਂ ਚਰਚਾ ਨੂੰ ਜਨਮ ਜਰੂਰ ਦੇ ਦਿੱਤਾ ਹੈ।